ਗੜ੍ਹਸ਼ੰਕਰ, 31 ਜਨਵਰੀ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਘਾਟੀਵਾਲਾ ਤੋਂ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਸਾਹਿਬ ਅੱਗੇ ਨਗਰ ਕੀਰਤਨ ਦੀ ਅਗਵਾਈ ਪੰਜਾਂ ਪਿਆਰਿਆਂ ਵਲੋਂ ਕੀਤੀ ਗਈ | ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਘਾਟਾ ਵਾਲੀ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਪੈਂਸਰੀਆਂ ਮੁਹੱਲਾ, ਬੰਗਾ ਰੋਡ ਤੋਂ ਹੁੰਦਾ ਹੋਇਆ, ਨੰਗਲ ਚੌਕ, ਸ੍ਰੀ ਅਨੰਦਪੁਰ ਸਾਹਿਬ ਚੌਕ, ਦਾਣਾ ਮੰਡੀ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਇਆ | ਪੈਂਸਰੀਆਂ ਮੁਹੱਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਚੌਂਕ 'ਚ ਪੜਾਅ ਦੌਰਾਨ ਢਾਡੀ ਰਣਜੀਤ ਸਿੰਘ ਰਾਣਾ ਦੇ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ | ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਰਵਿਦਾਸ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗਾਇਕ ਪਾਰਟੀਆਂ ਨੇ ਵੀ ਗੁਰੂ ਰਵਿਦਾਸ ਦੀ ਮਹਿਮਾ ਦਾ ਗੁਣਗਾਨ ਕੀਤਾ | ਨਗਰ ਕੀਰਤਨ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਨੂੰ ਵੱਖ-ਵੱਖ ਥਾਈਾ ਲੰਗਰ ਵਰਤਾਏ ਗਏ | ਨਗਰ ਕੀਰਤਨ ਦੌਰਾਨ ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਰਾਜਿੰਦਰ ਸਿੰਘ ਸ਼ੂਕਾ, ਸੋਮ ਨਾਥ ਬੰਗੜ, ਦਰਸ਼ਨ ਸਿੰਘ ਮੱਟੂ, ਰਛਪਾਲ ਸਿੰਘ ਰਾਜੂ, ਗੁਰਦੁਆਰਾ ਘਾਟੀ ਵਾਲਾ ਕਮੇਟੀ ਵੱਲੋਂ ਪ੍ਰਧਾਨ ਹਰਦਿਆਲ ਸਿੰਘ, ਮੂਲਾ ਸਿੰਘ ਅਮਰਜੀਤ ਸਿੰਘ, ਦਲਵੀਰ ਸਿੰਘ, ਬਿਕਰਮ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਜਗਦੀਸ਼ ਰਾਮ, ਹਰਬੰਸ ਸਿੰਘ, ਮਹਿੰਦਰ ਸਿੰਘ, ਕਮਲਜੀਤ ਬੈਂਸ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਤਾ ਸਿੰਘ, ਰਾਜ ਕੁਮਾਰ, ਸੁਖਵਿੰਦਰ ਸਿੰਘ, ਸ਼ਾਮ ਲਾਲ, ਤਰਲੋਕ ਸਿੰਘ, ਕ੍ਰਿਸ਼ਨ ਸਿੰਘ, ਤਰਸੇਮ ਲਾਲ, ਗੁਰਮੀਤ ਸਿੰਘ ਤੋਂ ਇਲਾਵਾ ਸ਼ਹਿਰ ਵਾਸੀਆਂ 'ਚ ਹਰਭਜਨ ਕਲੇਰ, ਸਾਬਕਾ ਕੌਂਸਲਰ ਪਰਮਜੀਤ ਪੰਮਾ, ਪਵਨ ਕੁਮਾਰ, ਚੌਧਰੀ ਜੀਤ ਸਿੰਘ, ਤੀਰਥ ਸਿੰਘ ਰੱਤੂ ਕੈਨੇਡਾ, ਹਰਜੀਤ ਸਿੰਘ ਨਾਗਪਾਲ, ਮਹਿੰਦਰ ਸਿੰਘ ਗੜ੍ਹਸ਼ੰਕਰੀ, ਕੁਲਵਿੰਦਰ ਸੰਘਾ, ਮਹਿੰਦਰ ਪਾਲ, ਹਰਿੰਦਰ ਮਾਨ, ਸਿੱਧੂ ਸਹੂੰਗੜਾ, ਹਰਮੇਸ਼ ਲਾਲ, ਪਰਮਜੀਤ ਸਿੰਘ, ਹਰਬੰਸ ਭੱਟੀ ਤੇ ਹੋਰ ਸੰਗਤਾਂ ਨੇ ਹਾਜ਼ਰੀ ਭਰੀ | 31 ਐਚ ਐਸ ਪੀ 25