ਭੰਗਾਲਾ, 3 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਕਾਲਜ ਦੇ ਪ੍ਰਬੰਧਨ ਅਤੇ ਲੇਖਾ ਵਿਭਾਗ ਨੇ ਐਸ. ਵੀ. ਵੈਲਥ ਪਾਰਟਨਰਜ਼ ਦੇ ਸਹਿਯੋਗ ਨਾਲ ਇਕ ਆਨਲਾਈਨ ਨਿਵੇਸ਼ਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ | 'ਵਿੱਤੀ ਜਾਗਰੂਕਤਾ ਪ੍ਰੋਗਰਾਮ: ਨਿਵੇਸ਼ ਦਾ ਕਾਰਜਸ਼ੀਲ ਪ੍ਰਬੰਧਨ' ਵਿਸ਼ੇ ਉੱਤੇ ਆਯੋਜਿਤ ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਮੈਬਰਾਂ ਨੂੰ ਵਿੱਤੀ ਬਾਜ਼ਾਰਾਂ, ਨਿਵੇਸ਼ ਦੇ ਵਿਕਲਪਾਂ ਅਤੇ ਸੇਬੀ ਦੀ ਭੂਮਿਕਾ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕਰਨਾ ਸੀ | ਕਾਲਜ ਦੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਨੇ ਕਿਹਾ 'ਵਿੱਤੀ ਸਾਖਰਤਾ ਸਿਰਫ਼ ਪੈਸੇ ਬਾਰੇ ਜਾਣਕਾਰੀ ਹੀ ਨਹੀਂ, ਸਗੋਂ ਇਹ ਇਕ ਮੁੱਢਲੀ ਜੀਵਨ ਕੁਸ਼ਲਤਾ ਹੈ | 'ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਕਿਹਾ ਇਹ ਪਹਿਲ ਸਾਡੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ | ਸੰਚਾਲਕਾ ਸਹਾਇਕ ਪ੍ਰੋਫੈਸਰ ਸਲੋਨੀ ਦੇਵੀ ਦੇ ਅਨੁਸਾਰ ਇਹ ਪ੍ਰੋਗਰਾਮ ਸਰਕਾਰ ਦੇ ਵਿੱਤੀ ਸਸ਼ਕਤੀਕਰਨ ਦੇ ਟੀਚੇ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਟਾਫ ਨੂੰ ਨਿਵੇਸ਼ ਸੰਬੰਧੀ ਸੂਝਵਾਨ ਫੈਸਲੇ ਲੈਣ ਯੋਗ ਬਣਾਉਣਾ ਹੈ | ਮੁੱਖ ਵਕਤਾ ਦਵੀਜੇਨ ਦੱਤਾ ਜੋ ਕਿ ਇਕ ਸਰਟੀਫਾਈਡ ਨਿਵੇਸ਼ ਸਲਾਹਕਾਰ ਅਤੇ ਸਾਬਕਾ ਬੈਂਕਰ ਵੀ ਹਨ | ਇਸ ਮੌਕੇ 'ਤੇ ਐਡਮਿਸ਼ਨ ਮਾਰਕੀਟਿੰਗ ਡਾਇਰੈਕਟਰ ਪਰਵਿੰਦਰ ਸਿੰਘ, ਡੀਨ ਸੁਖਜਿੰਦਰ ਸਿੰਘ ਅਤੇ ਸਾਰੇ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ |