ਮਾਹਿਲਪੁਰ, 3 ਫਰਵਰੀ (ਰਜਿੰਦਰ ਸਿੰਘ)-ਮਿਸ਼ਲ ਸ਼ਹੀਦਾਂ ਤਰਨਾਦਲ ਹਰੀਆਂ ਬੇਲਾਂ ਜਥੇਬੰਦੀ ਤੇ ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਾਗਰ ਸਿੰਘ ਦੀ ਦੇਖ-ਰੇਖ ਹੇਠ ਟੂਟੋਮਜਾਰਾ ਵਿਖੇ ਬਾਬਾ ਅੱਘੜ ਸਿੰਘ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ, ਉਪਰੰਤ ਨਿਹੰਗ ਸਿੰਘ ਫ਼ੌਜਾਂ ਵਲੋਂ ਮੁਹੱਲਾ ਕੱਢਿਆ ਗਿਆ ਜਿਸ 'ਚ ਨਿਹੰਗ ਸਿੰਘ ਫ਼ੌਜਾਂ ਨੇ ਘੋੜ ਸਵਾਰੀ, ਨੇਜ਼ਬਾਜ਼ੀ, ਤੀਰ ਅੰਦਾਜ਼ੀ, ਸਾਸ਼ਤਰ ਵਿੱਦਿਆ, ਊਠਾਂ ਦੇ ਜੌਹਰ ਦਿਖਾਏ ਗਏ | ਇਸ ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਵਿਖੇ ਸਮਾਪਤ ਹੋਇਆ | ਇਸ ਮੌਕੇ ਸੰਤ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸੁੱਖਾ ਸਿੰਘ ਪੀਰਬਾਲਾ, ਬਾਬਾ ਜਗਤਾਰ ਸਿੰਘ ਰੋਪੜ, ਬਾਬਾ ਪਲਵਿੰਦਰ ਸਿੰਘ ਭੋਗਪੁਰ, ਬਾਬਾ ਅਮਰਜੀਤ ਸਿੰਘ ਬੁੱਢਾਦਲ ਚਮਕੋਰ ਸਾਹਿਬ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਸੰਤ ਸੁਖਜੀਤ ਸਿੰਘ ਖੁੱਡਾਕਰਾਲਾ, ਬਾਬਾ ਅਜੀਤ ਸਿੰਘ ਕੋਠੀ, ਭਾਈ ਮਨਧੀਰ ਸਿੰਘ ਪੰਥ ਸੇਵਕ ਜਥਾ, ਬਾਬਾ ਗੁਰਮੇਲ ਸਿੰਘ ਕੈਨੇਡਾ, ਬਾਬਾ ਸਮਿੱਤਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਬੁੱਢਾ ਦਲ ਗੁ ਮਾਤਾ ਮੁਮਤਾਜ ਜੀ, ਬਾਬਾ ਰਣਜੀਤ ਸਿੰਘ ਜਗਰਾਵਾ, ਬਾਬਾ ਗੁਰਦੇਵ ਸਿੰਘ ਹਰਦੋਖਾਨਪੁਰ, ਮਾਤਾ ਗੁਰਦੇਵ ਕੌਰ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬਾਬਾ ਬਹਾਦਰ ਸਿੰਘ, ਭਾਈ ਰਸ਼ਪਾਲ ਸਿੰਘ, ਭਾਈ ਗੁਰਦੇਵ ਸਿੰਘ ਖਾਨਪੁਰ, ਬਾਬਾ ਹਰਮਨਵੀਰ ਸਿੰਘ, ਬਾਬਾ ਸਿੰਗਾਰਾ ਸਿੰਘ ਘੋੜਿਆ ਵਾਲੇ, ਬਾਬਾ ਸੁੱਖਾ ਸਿੰਘ ਚੱਕ ਸਿਘਾਂ, ਬਾਬਾ ਮਾਨ ਸਿੰਘ, ਭਾਈ ਗੁਰਮੀਤ ਸਿੰਘ ਫਤਿਹਗੜ ਸਾਹਿਬ, ਭਾਈ ਜਸਵੰਤ ਸਿੰਘ, ਭਾਈ, ਬਾਬਾ ਬਹਾਦਰ ਸਿੰਘ ਨਵਾਂਸ਼ਹਿਰ, ਭਾਈ ਗੁਰਪਾਲ ਸਿੰਘ, ਗਿਆਨੀ ਗੁਰਪ੍ਰੀਤ ਸਿੰਘ, ਭਾਈ ਜਸਪਾਲ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਪਰਮਜੀਤ ਸਿੰਘ, ਬਾਬਾ ਹਰੀ ਸਿੰਘ, ਬਾਬਾ ਵਰਿੰਦਰ ਸਿੰਘ ਜੰਡੋਲੀ, ਸਰਪੰਚ ਮਹਿੰਦਰ ਸਿੰਘ ਡੰਡੇਵਾਲ, ਮਹੰਤ ਸੁਖਦੇਵ ਸਿੰਘ, ਨੰਬਰਦਾਰ ਬਾਬਾ ਤਜਿੰਦਰ ਸਿੰਘ, ਮਹੰਤ ਸੁਖਦੇਵ ਸਿੰਘ, ਭਾਈ ਪ੍ਰਭਜੀਤ ਸਿੰਘ ਕੈਨੇਡਾ, ਬਾਬਾ ਹਰਦਿਆਲ ਸਿੰਘ, ਭਾਈ ਜਗਜੀਤ ਸਿੰਘ, ਮਾ. ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਹਰਜਿਦਰ ਸਿੰਘ ਚੱਕ ਸਿੰਘਾ, ਪ੍ਰਸ਼ੋਤਮ ਸਿੰਘ ਸਾਬਕਾ ਸਰਪੰਚ, ਮੱਖਣ ਸਿੰਘ ਟੂਟੋਮਜਾਰਾ,ਜਗਜੀਤ ਸਿੰਘ ਆਦਿ ਹਾਜ਼ਰ ਸਨ |