ਹਾਜੀਪੁਰ, 3 ਫਰਵਰੀ (ਜੋਗਿੰਦਰ ਸਿੰਘ)- ਮਾਨਯੋਗ ਸੁਪਰੀਮ ਕੋਰਟ ਵਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਗਈ ਜ਼ਮਾਨਤ ਨੂੰ ਲੈ ਕੇ ਕਸਬਾ ਹਾਜੀਪੁਰ ਦੇ ਅਕਾਲੀ ਵਰਕਰਾਂ ਤੇ ਅਹੁਦੇਦਾਰਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਹੈ | ਅੱਜ ਇਲਾਕੇ ਦੇ ਅਕਾਲੀ ਵਰਕਰਾਂ ਤੇ ਅਹੁਦੇਦਾਰਾਂ ਦਾ ਵਿਸ਼ਾਲ ਇਕੱਠ ਗੁਰੂ ਨਾਨਕ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਤੇ ਟਕਸਾਲੀ ਆਗੂ ਕਿਰਪਾਲ ਸਿੰਘ ਗੇਰਾ, ਮੈਂਬਰ ਪੀ.ਏ.ਸੀ. ਲਖਵਿੰਦਰ ਸਿੰਘ ਟਿੰਮੀ ਅਤੇ ਸਰਦਾਰ ਹਰਮਨਜੀਤ ਸਿੰਘ ਚੱਕ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਲੱਡੂ ਵੰਡੇ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ | ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਕਿਰਪਾਲ ਸਿੰਘ ਗੇਰਾ, ਲਖਵਿੰਦਰ ਸਿੰਘ ਟਿੰਮੀ ਅਤੇ ਹਰਮਨਜੀਤ ਸਿੰਘ ਚੱਕ ਨੇ ਕਿਹਾ ਕਿ ਉਹ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਬੇਦਾਗ਼ ਸ਼ਖ਼ਸੀਅਤ ਦੇ ਮਾਲਕ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਹੈ | ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਗੇਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਜਗਤਾਰ ਸਿੰਘ ਹਾਜੀਪੁਰ, ਗੁਰਦਿਆਲ ਸਿੰਘ ਉਲਾਹਾ, ਜਰਨੈਲ ਸਿੰਘ ਗੇਰਾ, ਅਮਰੀਕ ਸਿੰਘ ਹੰਦਵਾਲ, ਸੁਖਚੈਨ ਸਿੰਘ ਬੇਲਾ ਸਰਿਆਣਾ, ਸੂਰਤ ਸਿੰਘ ਅਜਮੇਰ, ਗੁਰਨਾਮ ਸਿੰਘ, ਪ੍ਰੇਮ ਸਿੰਘ, ਸੁਰਜੀਤ ਸਿੰਘ ਗੇਰਾ, ਇੰਦਰ ਸਿੰਘ, ਕੁਲਦੀਪ ਸਿੰਘ ਹਾਜੀਪੁਰ, ਜਸਬੀਰ ਸਿੰਘ, ਲੰਬੜਦਾਰ ਜਸਬੀਰ ਸਿੰਘ ਗੇਰਾ, ਸ਼ਾਮ ਸਿੰਘ ਹਾਜੀਪੁਰ, ਅਰਸ਼ਦੀਪ ਸਿੰਘ, ਕਾਰਜ ਸਿੰਘ ਬੇਲਾ ਸਰਿਆਣਾ, ਬਖਸ਼ੀਸ਼ ਸਿੰਘ ਕੁੱਲੀਆਂ ਲੁਬਾਣਾ, ਅਸ਼ਵਨੀ ਕੁਮਾਰ ਹਾਜੀਪੁਰ ਆਦਿ ਹਾਜ਼ਰ ਸਨ |