10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਰਕਾਰੀ ਕਾਲਜ ਢੋਲਬਾਹਾ ਵਿਖੇ ਪਿੰਡਾਂ ਦੇ ਪ੍ਰਤੀਨਿਧੀਆਂ ਨਾਲ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 04-02-2026
ਹਰਿਆਣਾ, 3 ਫਰਵਰੀ (ਹਰਮੇਲ ਸਿੰਘ ਖੱਖ)-ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੋਲਬਾਹਾ ਵਿਖੇ ਪੰਚਾਇਤ ਮੈਂਬਰਾਂ ਅਤੇ ਨੇੜਲੇ ਪਿੰਡਾਂ ਦੇ ਪ੍ਰਤੀਨਿਧੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਡਾ. ਸਵੀਤਾ ਗੁਪਤਾ ਨੇ ਕਾਲਜ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਅਤੇ ਇਸ ਦੀਆਂ ਅਕਾਦਮਿਕ ਉਪਲਬਧੀਆਂ, ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਸਹ-ਪਾਠਕ੍ਰਮਕ ਗਤੀਵਿਧੀਆਂ ਅਤੇ ਸਮਾਜ-ਕੇਂਦਰਿਤ ਪਹਿਲ ਕਦਮੀਆਂ 'ਤੇ ਰੌਸ਼ਨੀ ਪਾਈ | ਡਾ. ਗੁਪਤਾ ਨੇ ਮੌਜੂਦਾ ਬੁਨਿਆਦੀ ਢਾਂਚੇ, ਡਿਜੀਟਲ ਸਿੱਖਿਆ ਸਹੂਲਤਾਂ, ਸਕਾਲਰਸ਼ਿਪ, ਹੁਨਰ ਵਿਕਾਸ ਕਾਰਜਕ੍ਰਮਾਂ ਅਤੇ ਭਵਿੱਖ 'ਚ ਕੈਂਪਸ ਵਿਸਥਾਰ, ਲੈਬਾਰਟਰੀਆਂ ਦੇ ਆਧੁਨਿਕੀਕਰਨ, ਲਾਇਬ੍ਰੇਰੀ ਸਰੋਤਾਂ ਦੇ ਵਾਧੇ ਅਤੇ ਵਿਦਿਆਰਥੀ-ਕੇਂਦਰਿਤ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਾਲਜ ਦੇ ਲਗਾਤਾਰ ਵਿਕਾਸ ਲਈ ਪੰਚਾਇਤ ਦੇ ਸਹਿਯੋਗ ਅਤੇ ਸਮੁਦਾਇਕ ਭਾਗੀਦਾਰੀ ਦੀ ਅਹਿਮ ਭੂਮਿਕਾ 'ਤੇ ਵੀ ਜ਼ੋਰ ਦਿੱਤਾ | ਇਸ ਮੌਕੇ ਰਾਮਪਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਮੰਗਤ ਰਾਮ ਸਿੰਘ ਢੋਲਬਾਹਾ, ਜਸਵੀਰ ਸਿੰਘ (ਕਾਰਗਿਲ ਯੁੱਧ ਵੀਰ), ਸੂਬੇਦਾਰ ਸ਼ਕਤੀ ਸਿੰਘ, ਸਰਪੰਚ ਕਿਸ਼ੋਰੀ ਲਾਲ ਰਾਮਟਟਵਾਲੀ, ਸਰਪੰਚ ਕਰਨੈਲ ਸਿੰਘ ਰਘਵਾਲ, ਸਰਪੰਚ ਮਦਨ ਲਾਲ ਮਲੋਟ, ਰਾਜ ਕੁਮਾਰ, ਸਰਪੰਚ ਦੌਲਤ ਰਾਮ ਜਨੌੜੀ, ਆਸਿਸ਼ ਠਾਕੁਰ ਕੰਡੀ ਯੂਥ ਪ੍ਰਧਾਨ, ਰਾਧਾ ਸ਼ਰਮਾ ਬਲਾਕ ਸਮਿਤੀ ਮੈਂਬਰ, ਨੰ: ਸਵੀਟੀ ਰਾਣੀ ਢੋਲਬਾਹਾ, ਸਰਪੰਚ ਪ੍ਰੀਤੀ ਦੇਵੀ ਬਾੜੀ ਖੱਡ , ਪ੍ਰੋ. ਹਰਜੋਤ ਸਿੰਘ, ਪ੍ਰੋ. ਮੋਨਿਕਾ, ਪ੍ਰੋ. ਸੰਦੀਪ ਕੌਰ ਰਾਜਨੀਤੀ ਵਿਗਿਆਨ, ਪ੍ਰੋ. ਸੰਦੀਪ ਕੌਰ (ਕਾਮਰਸ), ਪ੍ਰੋ. ਹਰੀਸ਼ ਚੰਦਲਾ, ਪ੍ਰੋ. ਜਸਵੀਰ ਕੌਰ, ਸਿਮਰਨਜੀਤ ਕੌਰ, ਅਵਤਾਰ ਸਿੰਘ (ਰਮਨ), ਰੇਨੂ ਬਾਲਾ, ਆਸ਼ਾ ਰਾਣੀ ਅਤੇ ਅਵਤਾਰ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ 'ਚ ਕੈਂਸਰ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣੀ ਸੱਚਾਈ ਦੀ ਜਿੱਤ-ਅÏਲਖ <br/>
Ad Position 24