ਦਸੂਹਾ, 3 ਫਰਵਰੀ (ਭੁੱਲਰ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਐੱਸ.ਓ.ਐਫ.ਜੀ.ਕੇ. ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਮੈਡਲ ਹਾਸਲ ਕੀਤੇ | ਪਿ੍ੰਸੀਪਲ ਅੰਜੂ ਧਵਨ ਨੇ ਦੱਸਿਆ ਕਿ ਕੈਂਬਰਿਜ ਸਕੂਲ ਦਸੂਹਾ ਦੀ ਪਹਿਲੀ ਜਮਾਤ ਦੇ ਹਰਗੁਣ ਸਿੰਘ, ਗੁਰਅਸੀਸ ਕੌਰ, ਨਵਿਆ ਰਾਣਾ ਅਤੇ ਜ਼ਾਇਨ. ਦੂਜੀ ਜਮਾਤ ਦੀ ਗੁਰਸਿਫ਼ਤ ਕੌਰ, ਯਸ਼ਵਿਕ ਸ਼ਰਮਾ ਅਤੇ ਮਿ੍ਦੁਲ, ਤੀਸਰੀ ਜਮਾਤ ਦੇ ਰਿਤੇਸ਼ ਕੁਮਾਰ, ਧਵੇਨ ਅਗਰਵਾਲ ਅਤੇ ਗੌਰਾਂਗੀ ਜੁਲਕਾ ਨੇ ਐਸ. ਓ. ਐਫ. ਦੀ ਜੀ.ਕੇ ਪ੍ਰੀਖਿਆ ਵਿਚ ਗੋਲਡ ਮੈਡਲ ਆਫ਼ ਐਕਸੀਲੈਂਸ ਪ੍ਰਾਪਤ ਕੀਤਾ | ਚੌਥੀ ਜਮਾਤ ਵਿਚੋਂ ਮਹਿਤਾਬ ਸਿੰਘ ਮੱਲ੍ਹੀ, ਹਰਮਨ ਜੰਗੀਦ, ਗੁਰਨੂਰ ਸਿੰਘ ਅਤੇ ਗੁਰਫ਼ਤਹਿਵੀਰ ਸਿੰਘ, ਪੰਜਵੀਂ ਜਮਾਤ ਵਿਚੋਂ ਆਰਿਆਨਾ ਮੈਨੀ, ਕਾਵਿਆ ਸ਼ਰਮਾ, ਅਰਸ਼ਵੀਰ ਸਿੰਘ ਅਤੇ ਸ਼ਿਵਾਨਿਆ ਨੇ ਜੀ.ਕੇ ਪ੍ਰੀਖਿਆ ਵਿਚ ਗੋਲਡ ਮੈਡਲ ਆਫ਼ ਐਕਸੀਲੈਂਸ ਪ੍ਰਾਪਤ ਕੀਤਾ | ਛੇਵੀਂ ਜਮਾਤ ਵਿਚੋਂ ਸਹਿਜਦੀਪ ਸਿੰਘ, ਰਾਘਵ ਬੱਸੀ ਅਤੇ ਵਿਨਾਇਕ ਮਹਿਤਾ, ਸੱਤਵੀਂ ਜਮਾਤ ਵਿਚੋਂ ਆਰਵ ਮੰਡਲ, ਪ੍ਰੀਤ ਕੁੰਵਰ ਸਿੰਘ ਅਤੇ ਰਿਆਂਸ਼ ਭੰਡਾਰੀ, ਅੱਠਵੀਂ ਜਮਾਤ ਵਿਚੋਂ ਆਰਿਅਨ ਠਾਕੁਰ, ਅਹਾਨ ਚੌਧਰੀ ਅਤੇ ਸੰਯਮ ਸਲਗੋਤਰਾ ਨੇ ਜੀ.ਕੇ ਪ੍ਰੀਖਿਆ ਵਿਚ ਗੋਲਡ ਮੈਡਲ ਆਫ਼ ਐਕਸੀਲੈਂਸ ਪ੍ਰਾਪਤ ਕੀਤਾ | ਨੌਵੀਂ ਜਮਾਤ ਦੇ ਸ਼ੌਰਿਆ ਸਚਦੇਵਾ ਅਤੇ ਦਸਵੀਂ ਜਮਾਤ ਵਿਚੋਂ ਜਸ਼ਨਪ੍ਰੀਤ ਕੌਰ ਨੇ ਜੀ. ਕੇ. ਪ੍ਰੀਖਿਆ ਵਿਚ ਗੋਲਡ ਮੈਡਲ ਆਫ਼ ਐਕਸੀਲੈਂਸ ਪ੍ਰਾਪਤ ਕੀਤਾ | ਇਸ ਮੌਕੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਸ੍ਰੀ ਕੇ. ਕੇ. ਵਾਸਲ, ਸਕੂਲ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀ. ਈ. ਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਵੀ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸਾਰਿਆਂ ਨੂੰ ਵਧਾਈ ਦਿੱਤੀ |