ਕੋਟਫ਼ਤੂਹੀ, 3 ਫਰਵਰੀ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਮੰਨਣਹਾਨਾ ਦੀ ਸੜਕ ਉੱਪਰ ਇਕ ਐਨ. ਆਰ. ਆਈ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ ਤਾਲੇ ਤੋੜ ਕੇ ਸਾਰੀਆਂ ਅਲਮਾਰੀਆਂ, ਬਾਕਸ ਬੈੱਡ, ਰਸੋਈ ਤੇ ਬਾਥਰੂਮਾਂ ਦੀ ਭੰਨ ਤੋੜ ਕੇ ਅੰਦਰੋਂ ਸਾਰਾ ਕੀਮਤੀ ਸਮਾਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਸਵ. ਕਸ਼ਮੀਰ ਸਿੰਘ ਨਿਵਾਸੀ ਮੰਨਣਹਾਨਾ ਮੌਕੇ ਤੇ ਉਨ੍ਹਾਂ ਦੇ ਸਾਥੀ ਸਰਪੰਚ ਰਵੀ ਕੁਮਾਰ, ਉਂਕਾਰ ਸਿੰਘ ਲੇਹਲ, ਅਜੀਤ ਸਿੰਘ ਲੇਹਲ, ਲਖਵੀਰ ਸਿੰਘ, ਸੋਰਵ, ਰਿੰਕੂ, ਗੁਰਦਿਆਲ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਜਰਨੈਲ ਸਿੰਘ ਪੁੱਤਰ ਸ਼ੰਕਰ ਸਿੰਘ ਜੋ ਯੂ. ਐੱਸ. ਏ ਵਿਚ ਰਹਿ ਰਹੇ ਹਨ, ਉਨ੍ਹਾਂ ਦੀ ਕੋਠੀ ਦੀ ਦੇਖਭਾਲ ਉਹ ਕਰਦੇ ਹਨ ਪਰ ਜਦੋਂ ਅਸੀਂ ਸਵੇਰੇ ਕੋਠੀ ਵਿਚ ਆਏ ਤਾਂ ਵੇਖਿਆ ਕਿ ਚੋਰ ਸੜਕ ਵਾਲੇ ਪਾਸੇ ਤੋਂ ਕੋਠੀ ਦੀ ਕੰਧ ਟਪਕੇ ਅੰਦਰ ਦਾਖਿਲ ਹੋਏ, ਅੰਦਰ ਤਿੰਨ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਫਿਰ ਦੋ ਵੱਡੀਆਂ ਅਲਮਾਰੀਆਂ, 4 ਬਾਕਸ ਬੈੱਡ, ਇਕ ਦੀਵਾਨ ਬੈੱਡ ਦੀ ਫੋਲਾ ਫਰੋਲੀ ਕਰ ਕੇ ਉਨ੍ਹਾਂ ਵਿਚੋਂ ਕੱਪੜੇ ਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦੇ ਨਾਲ ਤਿੰਨ ਬਾਥਰੂਮਾਂ ਦੀਆ ਸਾਰੀਆਂ ਟੂਟੀਆਂ, ਰਸੋਈ ਵਿਚੋਂ ਸਾਰੇ ਪਿੱਤਲ ਦੇ ਬਰਤਨ, ਗੈੱਸ ਸਿਲੰਡਰ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਕੇ ਲੈ ਗਏ, ਜਦਕਿ ਪਰਿਵਾਰ ਵਿਦੇਸ਼ ਵਿਚ ਹੋਣ ਕਰ ਕੇ ਹਾਲੇ ਤੱਕ ਹੋਰ ਕੀਮਤੀ ਸਮਾਨ ਦੇ ਵੇਰਵੇ ਸਬੰਧੀ ਪਤਾ ਨਹੀਂ ਲੱਗ ਸਕਿਆ ਹੈ |