25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਰੇਤਾ, ਬਜਰੀ ਦੇ ਓਵਰਲੋਡ ਟਿੱਪਰ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ-ਜਥੇਦਾਰ ਗੇਰਾ

Ad Position 21
No active advertisement
ਅਜੀਤ ਡੈਸਕ 22-02-2026

ਜਥੇਦਾਰ ਕਿਰਪਾਲ ਸਿੰਘ ਗੇਰਾ


ਮੁਕੇਰੀਆਂ, 21 ਫਰਵਰੀ (ਰਾਮਗੜ੍ਹੀਆ)-ਜਥੇਦਾਰ ਕਿਰਪਾਲ ਸਿੰਘ ਗੇਰਾ ਪ੍ਰਧਾਨ ਗੁਰੂ ਨਾਨਕ ਸੇਵਾ ਸੁਸਾਇਟੀ ਗੇਰਾ ਰਜਿਸਟਰਡ ਆਲ ਇੰਡੀਆ ਨੇ ਰੇਤਾ, ਬਜਰੀ ਨਾਲ ਭਰੇ ਟਿੱਪਰਾਂ ਦੇ ਲੰਘਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਤੈਅ ਕੀਤੇ ਗਏ ਪੱਕੇ ਸਮੇਂ ਦੀਆਂ ਮੁਕੇਰੀਆਂ ਸਬ ਡਵੀਜ਼ਨ ਨਾਲ ਸੰਬੰਧਿਤ ਪੁਲਿਸ ਪ੍ਰਸ਼ਾਸਨ ਜਿਸ ਵਿਚ ਥਾਣਾ ਮੁਕੇਰੀਆਂ, ਥਾਣਾ ਹਾਜੀਪੁਰ ਅਤੇ ਥਾਣਾ ਤਲਵਾੜਾ ਦੀ ਪੁਲਿਸ ਸ਼ਾਮਿਲ ਹੈ, ਵਲੋਂ ਡੀ.ਸੀ. ਦੇ ਜਾਰੀ ਹੁਕਮਾਂ ਦੀਆਂ ਕਰੈਸ਼ਰਾਂ ਵਾਲਿਆਂ ਨਾਲ ਕਥਿਤ ਮਿਲੀਭੁਗਤ ਕਾਰਨ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਜਥੇਦਾਰ ਗੇਰਾ ਨੇ ਕਿਹਾ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਓਵਰਲੋਡ ਰੇਤਾ, ਬਜਰੀ ਦੇ ਟਿੱਪਰ ਦਿਨ ਸਮੇਂ ਵੱਡੀ ਗਿਣਤੀ ਵਿਚ ਸੜਕ ਤੋਂ ਗੁਜ਼ਰਦੇ ਹਨ ਜੋ ਅਕਸਰ ਹੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਉਨ੍ਹਾਂ ਕਿਹਾ ਟਿੱਪਰ ਪੁਲਿਸ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਸੜਕ 'ਤੇ ਬੇਖ਼ੌਫ਼ ਹੋ ਕੇ ਚੱਲ ਰਹੇ ਹਨ ਅਤੇ ਇਨ੍ਹਾਂ ਟਿੱਪਰਾਂ ਦੇ ਚੱਲਣ ਲਈ ਜੋ ਸਮਾਂ ਡੀ.ਸੀ. ਸਾਹਿਬ ਵਲੋਂ ਨਿਸ਼ਚਿਤ ਕੀਤਾ ਗਿਆ ਸੀ, ਉਸ ਦੀ ਵੀ ਸ਼ਰੇਆਮ ਉਲੰਘਣਾ ਹੋ ਰਹੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਸਾਰੇ ਟਿੱਪਰ ਵਾਲਿਆਂ ਦੇ ਲੰਘਣ ਦਾ ਇੱਕ ਪੱਕਾ ਸਮਾਂ ਨਿਸ਼ਚਿਤ ਕੀਤਾ ਜਾਵੇ ਅਤੇ ਲੋਕਲ ਪੁਲਿਸ ਨੂੰ ਹਦਾਇਤ ਜਾਰੀ ਕੀਤੀ ਜਾਵੇ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਡਾ. ਗੁਰਕੰਵਲ ਸਿੰਘ ਸਹੋਤਾ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ
Ad Position 24