ਹੁਸ਼ਿਆਰਪੁਰ, 22 ਫਰਵਰੀ (ਹਰਪ੍ਰੀਤ ਕੌਰ)-ਮਿ੍ਤਕ ਰਾਜੇਸ਼ ਕੁਮਾਰ ਜਿਸ ਦੀ ਮਿ੍ਤਕ ਦੇਹ ਬੀਤੇ ਦਿਨੀਂ ਭੇਦਭਰੀ ਹਾਲਤ ਵਿੱਚ ਸਥਾਨਕ ਬਿਜਲੀ ਬੋਰਡ ਦੀ ਫੁੱਟਬਾਲ ਗਰਾਊਾਡ ਵਿੱਚੋਂ ਬਰਾਮਦ ਹੋਈ ਸੀ, ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਗਿ੍ਫਤਾਰੀ ਹੋਣ ਤੱਕ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਮਿ੍ਤਕ ਦੇ ਭਰਾ ਰਵੀ ਕੁਮਾਰ ਅਤੇ ਉਸ ਦੀ ਮਾਂ ਊਸ਼ਾ ਰਾਣੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਿ੍ਤਕ ਦੀ ਪਤਨੀ ਸਮੇਤ ਤਿੰਨ ਹੋਰ ਵਿਅਕਤੀਆਂ 'ਤੇ ਪਰਚਾ ਦਰਜ ਕਰਨ ਦੇ ਬਾਵਜੂਦ ਉਨ੍ਹਾਂ ਦੀ ਗਿ੍ਫਤਾਰੀ ਨਹੀਂ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ |