ਨਸਰਾਲਾ, 23 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਖ਼ਾਨਪੁਰ ਥਿਆੜਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ 23ਵਾਂ ਮਹਾਨ ਕੀਰਤਨ ਦਰਬਾਰ ਪਿੰਡ ਖ਼ਾਨਪੁਰ ਥਿਆੜਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਦੂਰ ਦੁਰਾਡੇ ਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਸਮਾਗਮ ਦੀ ਅਰੰਭਤਾ ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜੇ ਵਾਲਿਆਂ ਵਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਕੀਤੀ ਗਈ | ਬਾਅਦ ਵਿਚ ਇਸ ਕੀਰਤਨ ਦਰਬਾਰ ਵਿਚ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਦਿੱਲੀ ਵਾਲੇ, ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਕਥਾ ਵਾਚਕ ਭਾਈ ਸੁਖਦੇਵ ਸਿੰਘ ਗੁਰਦੁਆਰਾ ਡੱਲਾ ਸਾਹਿਬ ਵਾਲੇ, ਭਾਈ ਬਲਵਿੰਦਰ ਸਿੰਘ ਚੰਡੀਗੜ੍ਹ ਵਾਲੇ, ਮੀਰੀ ਪੀਰੀ ਖ਼ਾਲਸਾ ਜਥਾ ਯਮੁਨਾ ਨਗਰ ਵਾਲਿਆਂ ਨੇ ਆਪਣੇ ਮਨੋਹਰ ਬਚਨਾਂ ਤੇ ਰੱਬੀ ਬਾਣੀ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੀ ਸਮਾਪਤੀ ਮੌਕੇ ਇੰਟਰਨੈਸ਼ਨਲ ਢਾਡੀ ਸਤਨਾਮ ਸਿੰਘ ਲਾਲੂ ਘੁੰਮਣ ਨੇ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ ਸੁਣਾ ਕੇ ਮੰਤਰਮੁਗਧ ਕਰਦਿਆਂ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮੇਂ ਬਾਬਾ ਜਨਕ ਸਿੰਘ ਤੇ ਬਾਬਾ ਸਰਵਣ ਸਿੰਘ ਮਾਣਕੋ ਜੱਬੜ ਵਾਲੇ, ਬਾਬਾ ਜੋਗਾ ਸਿੰਘ ਰਾਮੂਥਿਆੜੇ ਵਾਲੇ, ਬਾਬਾ ਇੰਦਰ ਦਾਸ ਡੇਰਾ ਸੱਤ ਸਾਹਿਬ ਮੇਘੋਵਾਲ ਵਾਲੇ, ਬਾਬਾ ਰਣਜੀਤ ਸਿੰਘ ਡੇਰਾ ਸਿੰਘਾਂ ਸ਼ਹੀਦਾਂ ਹੁਸ਼ਿਆਰਪੁਰ ਵਾਲੇ, ਭਾਈ ਮਹਿੰਦਰ ਸਿੰਘ ਗੁਰਦੁਆਰਾ ਬਾਬਾ ਦਲੀਪ ਸਿੰਘ ਸਾਹਰੀ ਵਾਲਿਆਂ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ | ਇਸ ਸਮਾਗਮ ਮੌਕੇ ਸਟੇਜ ਸਕੱਤਰ ਦੀ ਸੇਵਾ ਸਤਵੰਤ ਸਿੰਘ ਖ਼ਾਨਪੁਰ ਵਾਲਿਆਂ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਵਲੋਂ ਖ਼ੂਨ ਦਾਨ ਕੈਂਪ ਅਤੇ ਡਾ: ਨਰੇਸ਼ ਸੱਗੜ ਹੁਸ਼ਿਆਰਪੁਰ ਦੀ ਟੀਮ ਵਲੋਂ ਹੋਮਿਉਪੈਥਿਕ ਫ਼ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਭਾਈ ਜੋਬਨਪ੍ਰੀਤ ਸਿੰਘ ਨਸਰਾਲਾ ਅਤੇ ਉਨ੍ਹਾਂ ਦੇ ਸਾਥੀ ਨੌਜਵਾਨਾਂ ਵਲੋਂ ਦਸਤਾਰ ਕੈਂਪ ਵੀ ਲਗਾਇਆ ਗਿਆ | ਇਸ ਵੇਲੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ, ਸਰਪੰਚ ਬਲਰਾਜ ਸਿੰਘ ਖ਼ਾਨਪੁਰ ਥਿਆੜਾ, ਸ਼ਿਵ ਦਿਆਲ ਸ਼ਰਮਾ, ਰੌਸ਼ਨ ਲਾਲ, ਸੁਖਵਿੰਦਰ ਸਿੰਘ, ਲੈਕਚਰਾਰ ਮਨਦੀਪ ਸਿੰਘ ਬਿਹਾਲਾ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ, ਕਮਲਪ੍ਰੀਤ ਸਿੰਘ, ਦਵਿੰਦਰ ਸਿੰਘ, ਉਂਕਾਰ ਸਿੰਘ, ਪਰਮਿੰਦਰ ਸਿੰਘ ਕੈਨੇਡਾ, ਪ੍ਰੇਮ ਸਿੰਘ, ਤੀਰਥ ਸਿੰਘ, ਬੂਟਾ ਰਾਮ, ਭੁਪਿੰਦਰ ਸਿੰਘ ਸੋਨੂੰ, ਚੰਨਪ੍ਰੀਤ ਸਿੰਘ, ਰਜੇਸ਼ ਕੁਮਾਰ, ਰਕੇਸ਼ ਕੁਮਾਰ, ਸੁਖਜਿੰਦਰ ਸਿੰਘ ਸ਼ਿੰਦਾ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਹਨੀ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਸਿਮਰਨਜੀਤ ਸਿੰਘ, ਬ੍ਰਹਮਜੀਤ, ਸਤਨਾਮ ਸਿੰਘ, ਅਨਿਲ ਕੁਮਾਰ, ਮੰਗਲ ਸਿੰਘ, ਗਿਆਨ ਚੰਦ, ਕਰਨੈਲ ਸਿੰਘ, ਸੁਰਿੰਦਰਪਾਲ, ਬਲਵੀਰ ਸਿੰਘ ਮੱਦੀ, ਗੁਰਨਾਮ ਸਿੰਘ ਸਿੰਗੜੀਵਾਲਾ, ਰਣਜੀਤ ਸਿੰਘ ਕਾਹਰੀ, ਸੁਰਿੰਦਰ ਸਿੰਘ ਨਸਰਾਲਾ, ਸੁਖਜੀਤ ਸਿੰਘ ਮੇਘੋਵਾਲ, ਬਾਬਾ ਸੁਹੇਲ ਸਿੰਘ, ਚੌਧਰੀ ਰਵਿੰਦਰ ਸਿੰਘ ਢੈਹਾ, ਸਰਪੰਚ ਜਰਨੈਲ ਸਿੰਘ ਨਸਰਾਲਾ, ਸਰਪੰਚ ਪਰਵਿੰਦਰ ਸਿੰਘ ਸੱਜਣਾਂ, ਸਰਪੰਚ ਸਤਨਾਮ ਸਿੰਘ ਰਹਿਸੀਵਾਲ, ਦਲਵੀਰ ਸਿੰਘ ਨਸਰਾਲਾ, ਸੁਖਵਿੰਦਰ ਸਿੰਘ ਸੁੱਖਾ, ਲੰ: ਲਾਭ ਸਿੰਘ ਨਸਰਾਲਾ, ਸੁਖਦੇਵ ਸਿੰਘ ਰਾਮੂਥਿਆੜਾ, ਸਾਬਕਾ ਸਰਪੰਚ ਗੁਰਬਿੰਦਰ ਸਿੰਘ ਪਿਆਲਾਂ, ਮਹਿੰਦਰ ਸਿੰਘ ਕਾਹਰੀ, ਜੁਗਿੰਦਰ ਸਿੰਘ ਅਜੜਾਮ, ਜਸਵਿੰਦਰ ਸਿੰਘ ਅਜੜਾਮ, ਸਰਪੰਚ ਗੁਰਦੇਵ ਸਿੰਘ ਮੇਘੋਵਾਲ, ਬਲਕਾਰ ਸਿੰਘ ਪਿਆਲਾਂ, ਅਮਰਜੀਤ ਸਿੰਘ ਸਾਹਰੀ, ਤੀਰਥ ਸਿੰਘ ਸਾਹਰੀ, ਮਾ. ਸੁਖਦੇਵ ਸਿੰਘ, ਅਮਿਤ ਕੁਮਾਰ ਮੇਘੋਵਾਲ ਆਦਿ ਸੰਗਤਾਂ ਹਾਜ਼ਰ ਸਨ |
ਖ਼ਾਨਪੁਰ ਥਿਆੜਾ ਦੇ ਕੀਰਤਨ ਦਰਬਾਰ 'ਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਭਰੀ ਹਾਜ਼ਰੀ
ਅਜੀਤ ਡੈਸਕ
24-02-2026