06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੜ੍ਹਸ਼ੰਕਰ ਦਾ ਮੇਲਾ ਰੌਸ਼ਨੀ ਸ਼ੁਰੂ

Ad Position 21
No active advertisement
ਅਜੀਤ ਡੈਸਕ 24-02-2026
ਗੜ੍ਹਸ਼ੰਕਰ, 23 ਫਰਵਰੀ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਬਾਬਾ ਅਲੀ ਮੁਅੱਜ਼ਮ ਕਾਦਰੀ ਸਾਹ ਜੀ ਬੜਾ ਰੌਜ਼ਾ ਸ਼ਰੀਫ ਵਿਖੇ ਸਾਲਾਨਾ ਮੇਲਾ ਰੌਸ਼ਨੀ ਸ਼ੁਰੂ ਹੋ ਗਿਆ | ਮੇਲੇ ਦੀ ਆਰੰਭਤਾ ਮੌਕੇ ਰੌਜ਼ਾ ਸ਼ਰੀਫ 'ਤੇ ਚਿਰਾਗ ਰੌਸ਼ਨ ਕੀਤੇ ਗਏ | ਮੇਲੇ ਦੌਰਾਨ ਵੱਖ-ਵੱਖ ਗਾਇਕ ਜੋੜੀਆਂ ਅਤੇ ਕਵਾਲਾਂ ਵਲੋਂ ਹਾਜ਼ਰੀ ਲਵਾਈ ਗਈ | ਮੇਲੇ ਦੌਰਾਨ ਉੱਘੀ ਲੋਕ ਗਾਇਕਾ ਮੈਂਡੀ ਕਾਲਰਾ ਨੇ ਆਪਣੇ ਹਿੱਟ ਗੀਤਾਂ ਰਾਹੀਂ ਖ਼ੂਬ ਰੰਗ ਬੰਨਿ੍ਹਆਂ | ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਵਿਚ 25 ਫਰਵਰੀ ਨੂੰ ਉੱਘੇ ਲੋਕ ਗਾਇਕ ਆਰ ਨੇਤ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਮੇਲੇ ਦੌਰਾਨ ਕਰਨੈਲ ਸਿੰਘ ਗਿੱਲ, ਗੁਰਵਿੰਦਰ ਸਿੰਘ ਸੰਘਾ, ਪਿੰਦਾ ਜ਼ੈਲਦਾਰ, ਲਾਲੂ ਇਟਲੀ, ਮਾ. ਤੀਰਥ ਸਿੰਘ ਰੱਤੂ ਕੈਨੇਡਾ, ਗਰੀਬ ਦਾਸ, ਜ਼ਿੰਦਰ ਨਫਰੀ, ਅੰਮਿ੍ਤ ਨਫਰੀ, ਸਰਬਜੀਤ ਸੱਬਾ, ਬੂਟਾ ਸਿੰਘ ਪੁਰੇਵਾਲ ਤੇ ਹੋਰ ਪ੍ਰਬੰਧਕ ਤੇ ਐੱਨ.ਆਰ.ਆਈ. ਸਖਸ਼ੀਅਤਾਂ ਹਾਜ਼ਰ ਹੋਈਆਂ |
Ad Position 22
No active advertisement
ਪਿਛਲੀ ਖ਼ਬਰ ਜਤਿੰਦਰ ਸਿੰਘ ਨੂੰ ਐੱਨ. ਸੀ.ਸੀ. 'ਚ ਪਦਉੱਨਤ ਕਰਕੇ ਬਣਾਇਆ ਸੈਕੰਡ ਅਫ਼ਸਰ ਅਗਲੀ ਖ਼ਬਰ ਸੰਤ ਬਾਬਾ ਸੰਤੋਖ ਸਿੰਘ ਜੋਤੀ ਸਰੂਪ ਵਾਲਿਆਂ ਦੀ ਯਾਦ ਵਿਚ ਸਾਲਾਨਾ ਸਮਾਗਮ ਕਰਵਾਇਆ
Ad Position 24