14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਐੱਸ. ਪੀ. ਐੱਨ. ਕਾਲਜ 'ਚ ਰੰਗੋਲੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 03-03-2026

ਮੁਕੇਰੀਆਂ, 2 ਮਾਰਚ (ਰਾਮਗੜ੍ਹੀਆ)-ਐੱਸ. ਪੀ. ਐੱਨ. ਕਾਲਜ ਵਿਚ ਗਣਿਤ ਵਿਭਾਗ ਦੇ ਅਧੀਨ 'ਰਾਮਾਨੁਜਨ ਮੈਥਮੈਟਿਕਲ ਸੋਸਾਇਟੀ' ਵਲੋਂ ਗਣਿਤਕ ਰੰਗੋਲੀ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਰਚਨਾਤਮਿਕਤਾ, ਪ੍ਰਸਤੁਤੀ ਅਤੇ ਗਣਿਤਕ ਸ਼ੁੱਧਤਾ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਲੀ ਰਹੀ | ਗਣਿਤ ਵਿਭਾਗ ਦੇ ਮੁਖੀ ਪ੍ਰੋਫੈਸਰ ਪੀ. ਕੇ. ਸਿੰਗਲਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਨਵਚੇਤਨਾ, ਤਰਕਸ਼ੀਲ ਸੋਚ ਤੇ ਸਾਂਝੇ ਕਾਰਜ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ | ਮੁਕਾਬਲੇ ਦੇ ਨਤੀਜਿਆਂ ਅਨੁਸਾਰ ਬੀ. ਏ. ਦੂਜੇ ਵਰ੍ਹੇ ਦੀਆਂ ਵਿਦਿਆਰਥਣਾਂ ਸਾਕਸ਼ੀ ਅਤੇ ਪਲਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਬੀ. ਐੱਸ. ਸੀ. ਨਾਨ-ਮੈਡੀਕਲ ਪਹਿਲੇ ਵਰ੍ਹੇ ਦੀਆਂ ਵਿਦਿਆਰਥਣਾਂ ਦਿਵਿਆ ਅਤੇ ਅਲੀਸ਼ਾ ਗੌਤਮ ਅਤੇ ਬੀ. ਐੱਸ. ਸੀ. ਤੀਜੇ ਵਰ੍ਹੇ ਨਾਨ-ਮੈਡੀਕਲ ਦੀਆਂ ਦੀਪਿਕਾ ਸ਼ਰਮਾ ਅਤੇ ਵੰਸ਼ਿਕਾ ਨੇ ਦੂਜਾ ਸਥਾਨ ਹਾਸਲ ਕੀਤਾ | ਐੱਮ.ਐੱਸ.ਸੀ. ਗਣਿਤ ਪਹਿਲੇ ਵਰ੍ਹੇ ਦੀਆਂ ਸਰਬਜੀਤ ਕੌਰ ਅਤੇ ਪਭਿੰਦਰ ਕੌਰ ਅਤੇ ਬੀ.ਐੱਸ.ਸੀ. ਤੀਜੇ ਵਰ੍ਹੇ ਨਾਨ-ਮੈਡੀਕਲ ਦੀਆਂ ਦਿਆ ਰਾਜ ਅਤੇ ਮੀਰਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਤ ਵਿਚ ਰਾਮਾਨੁਜਨ ਮੈਥਮੈਟਿਕਲ ਸੋਸਾਇਟੀ ਦੇ ਇੰਚਾਰਜ ਪ੍ਰੋ. ਅਮਿਤ ਭਾਟੀਆ ਨੇ ਆਯੋਜਨ ਦੇ ਸਫਲ ਸੰਚਾਲਨ ਲਈ ਮਹਾਂਵਿਦਿਆਲਿਆ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਅਤੇ ਪ੍ਰਬੰਧਕ ਕਮੇਟੀ ਦਾ ਦਿਲੋਂ ਤੋਂ ਧੰਨਵਾਦ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਡਾ. ਸਮੀਰ ਸ਼ਰਮਾ ਦੇ ਮਾਰਗ ਦਰਸ਼ਨ ਅਤੇ ਪ੍ਰਬੰਧਕ ਕਮੇਟੀ ਦੇ ਲਗਾਤਾਰ ਸਹਿਯੋਗ ਨਾਲ ਹੀ ਇਸ ਤਰ੍ਹਾਂ ਦੀਆਂ ਸਿੱਖਿਅਕ ਅਤੇ ਰਚਨਾਤਮਿਕ ਗਤੀਵਿਧੀਆਂ ਸੰਭਵ ਹੋ ਸਕਦੀਆਂ ਹਨ | ਇਸ ਮੌਕੇ ਡਾ. ਸੁਖਵਿੰਦਰ, ਪ੍ਰੋ. ਸੁਖਪਾਲ ਸਿੰਘ, ਪ੍ਰੋ. ਦੀਪਿਕਾ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪੀ ਦੀ ਮੋਗਾ ਰੈਲੀ ਸੂਬੇ ਦੀ ਰਾਜਸੀ ਦਿਸ਼ਾ ਬਦਲ ਦੇਵੇਗੀ-ਡਾ. ਦਿਲਬਾਗ ਰਾਏ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਕਬੱਡੀ ਕਲੱਬ ਬਹੂਈ ਨੇ ਕਰਵਾਇਆ ਪਹਿਲਾ ਕਬੱਡੀ ਕੱਪ
Ad Position 24