14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜਥੇ. ਹਰਭਜਨ ਸਿੰਘ ਸੇਠ ਦਾ ਗੁਰਦੁਆਰਾ ਕਮੇਟੀ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 03-03-2026

ਬੁੱਲ੍ਹੋਵਾਲ, 2 ਮਾਰਚ (ਲੁਗਾਣਾ)-ਗੁਰਦੁਆਰਾ ਸਿੰਘ ਸਭਾ ਪਿੰਡ ਖਡਿਆਲਾ ਸੈਣੀਆਂ ਵਿਖੇ ਸਾਲਾਨਾ ਜੋੜ ਮੇੇਲੇ ਦੇ ਸਬੰਧ ਵਿਚ ਕਰਵਾਏ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇੇਬਲ ਟਰੱਸਟ, ਦਮਦਮੀ ਟਕਸਾਲ ਭਿੰਡਰਾ ਮਹਿਤਾ ਵਾਲਿਆਂ ਦੇ ਜਥੇਦਾਰ ਹਰਭਜਨ ਸਿੰਘ ਸੇਠ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਇਹ ਸਨਮਾਨ ਜਥੇ.ਹਰਭਜਨ ਸਿੰਘ ਸੇਠ ਦਮਦਮੀ ਟਕਸਾਲ ਭਿੰਡਰਾਂਵਾਲੇ ਟਰੱਸਟ ਗੁਰੂਦੁਆਰਾ ਬਾਬਾ ਜਵਾਹਰ ਦਾਸ ਜੀ ਸੂਸਾਂ ਵਲੋਂ ਇਲਾਕੇ ਭਰ ਵਿਚ ਗੁਰਸਿਖੀ ਦੇ ਪ੍ਰਸਾਰ, ਨੌਜਵਾਨ ਵਰਗ ਨੂੰ ਗੁਰਬਾਣੀ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲਿਆਂ, ਲੋੜਵੰਦ ਗਰੀਬ ਪਰਿਵਾਰਾਂ ਦੀ ਮੱਦਦ ਲਈ ਪਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਲਈ ਅਰਪਣ ਕੀਤਾ ਗਿਆ | ਜਥੇ. ਹਰਭਜਨ ਸਿੰਘ ਸੇਠ ਨੂੰ ਇਹ ਸਨਮਾਨ ਗੁਰੂਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਲਵਪ੍ਰੀਤ ਸਿੰਘ, ਸਾਬਕਾ ਪ੍ਰਧਾਨ ਡਾਕਟਰ ਗੁਰਦੀਪ ਸਿੰਘ, ਭਾਈ ਲਵਦੀਪ ਸਿੰਘ ਵਲੋਂ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਮੈਨੇਜਰ ਗੁਰਦਰਸ਼ਨ ਸਿੰਘ, ਪ੍ਰੀਤਮ ਸਿੰਘ ਖਡਿਆਲਾ, ਜੋਗਿੰਦਰ ਸਿੰਘ, ਪ੍ਰੋ.ਅਮਨਦੀਪ ਸਿੰਘ, ਡਾ. ਸੁਰਿੰਦਰ ਸਿੰਘ, ਕੁਲਦੀਪ ਸਿੰਘ ਢੱਡੇ, ਰਘਵੀਰ ਸਿੰਘ, ਇੰਦਰਜੀਤ ਸਿੰਘ ਲੱਕੀ, ਪਰਮਵੀਰ ਸਿੰਘ ਖੱਬਲਾਂ, ਨੰਬਰਦਾਰ ਸਤਵਿੰਦਰ ਸਿੰਘ, ਸੁਰਜੀਤ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਪੈਦਲ ਸੰਗ ਯਾਤਰਾ ਦਾ ਮਿਆਣੀ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਭਾਜਪੀ ਦੀ ਮੋਗਾ ਰੈਲੀ ਸੂਬੇ ਦੀ ਰਾਜਸੀ ਦਿਸ਼ਾ ਬਦਲ ਦੇਵੇਗੀ-ਡਾ. ਦਿਲਬਾਗ ਰਾਏ
Ad Position 24