14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੁਸ਼ਿਆਰਪੁਰ ਜ਼ਿਲ੍ਹੇ 'ਚ ਅਕਾਲੀ ਦਲ (ਪੁਨਰ ਸੁਰਜੀਤ) ਦੇ ਪੈਰਾਂ ਹੇਠੋਂ ਖਿਸਕ ਸਕਦੀ ਹੈ ਜ਼ਮੀਨ

Ad Position 21
No active advertisement
ਅਜੀਤ ਡੈਸਕ 03-03-2026

ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਮੁੜ ਸੰਗਠਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ | ਆਉਣ ਵਾਲੇ ਦਿਨਾਂ 'ਚ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਵੱਡਾ ਝਟਕਾ ਦੇ ਕੇ ਕਈ ਸੀਨੀਅਰ ਟਕਸਾਲੀ ਆਗੂ ਮੁੜ ਅਕਾਲੀ ਦਲ (ਬ) 'ਚ ਘਰ ਵਾਪਸੀ ਕਰਨ ਲਈ ਤਿਆਰ ਹੋ ਰਹੇ ਹਨ | ਇਨ੍ਹਾਂ 'ਚ ਨਾ ਸਿਰਫ਼ ਹੇਠਲੇ ਤੇ ਜ਼ਿਲ੍ਹਾ ਪੱਧਰ ਦੇ ਸਗੋਂ ਅਕਾਲੀ ਦਲ ਦੇ ਕਈ ਸੂਬਾ ਪੱਧਰੀ ਆਗੂ ਵੀ ਵਾਪਸ ਅਕਾਲੀ ਦਲ (ਬ) 'ਚ ਸ਼ਾਮਿਲ ਹੋਣ ਲਈ ਤਿਆਰ-ਬਰ-ਤਿਆਰ ਹਨ | ਪਾਰਟੀ ਸੂਤਰਾਂ ਮੁਤਾਬਿਕ ਜ਼ਿਲ੍ਹੇ 'ਚ ਅਗਲੇ ਹਫ਼ਤੇ ਇਕ ਵੱਡੀ ਰੈਲੀ ਕਰਕੇ ਘਰ ਵਾਪਸੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ | ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਅਕਾਲੀ ਦਲ (ਬ) ਤੋਂ ਖ਼ਫ਼ਾ ਹੋ ਕੇ ਖੁੱਲ੍ਹੀ ਬਗ਼ਾਵਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ (ਬ) ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਟਕਸਾਲੀ ਆਗੂਆਂ ਨੇ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਪੱਲਾ ਫੜ੍ਹ ਲਿਆ ਸੀ, ਇਨ੍ਹਾਂ ਆਗੂਆਂ 'ਚ ਪ੍ਰਮੁੱਖ ਤੌਰ 'ਤੇ ਸਾਬਕਾ ਜ਼ਿਲ੍ਹਾ ਪ੍ਰਧਾਨ, ਸਾਬਕਾ ਵਿਧਾਇਕ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਤਵਿੰਦਰਪਾਲ ਸਿੰਘ ਢੱਟ ਸਾਬਕਾ ਚੇਅਰਮੈਨ ਕੋਆਪ੍ਰੇਟਿਵ ਬੈਂਕ, ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਪਰਮਿੰਦਰ ਸਿੰਘ ਪੰਨੂੰ ਡਾਇਰੈਕਟਰ ਸਹਿਕਾਰੀ ਬੈਂਕ ਚੰਡੀਗੜ੍ਹ, ਮਾ: ਕੁਲਵਿੰਦਰ ਸਿੰਘ ਜੰਡਾ, ਗੁਰਿੰਦਰ ਸਿੰਘ ਗੋਲਡੀ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸਮੇਤ ਹੋਰ ਦਰਜਨਾਂ ਆਗੂ ਸ਼ਾਮਿਲ ਸਨ | ਹਾਲਾਂਕਿ ਫਿਲਹਾਲ ਇਹ ਆਗੂ ਸਾਫ਼ ਤੌਰ 'ਤੇ ਕੁੱਝ ਕਹਿਣ ਤੋਂ ਗੁਰੇਜ਼ ਕਰ ਰਹੇ ਹਨ, ਪਰ ਇਨ੍ਹਾਂ ਦੇ ਕਰੀਬੀ ਸਾਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੀ ਸ਼ੋ੍ਰਮਣੀ ਅਕਾਲੀ ਦਲ (ਬ) 'ਚ ਵਾਪਸੀ ਦਾ ਰਾਹ ਲਗਪਗ ਪੱਧਰਾ ਹੋ ਚੁੱਕਾ ਹੈ ਅਤੇ ਪਾਰਟੀ ਹਾਈਕਮਾਂਡ ਵੀ ਇਨ੍ਹਾਂ ਨੂੰ ਆਪਣੇ ਖੇਮੇ 'ਚ ਰਲਾਉਣ ਲਈ ਪੱਬਾਂ ਭਾਰ ਹੋਈ ਪਈ ਹੈ | ਸੂਤਰਾਂ ਅਨੁਸਾਰ ਪਿਛਲੇ ਦਿਨੀਂ ਇਸ ਸਬੰਧੀ ਪਾਰਟੀ ਹਾਈਕਮਾਂਡ ਨਾਲ ਇਨ੍ਹਾਂ ਆਗੂਆਂ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ | ਇਨ੍ਹਾਂ ਮੀਟਿੰਗਾਂ 'ਚ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ | ਇਸ ਦੌਰਾਨ ਜ਼ਿਲ੍ਹੇ 'ਚ ਪਾਰਟੀ ਦੇ ਇਕ ਹੋਰ ਸੀਨੀਅਰ ਆਗੂ ਦੀ ਦਖ਼ਲਅੰਦਾਜ਼ੀ ਨੂੰ ਲੈ ਕੇ ਲੀਡਰਸ਼ਿਪ ਦੇ ਇਤਰਾਜ਼ਾਂ ਬਾਰੇ ਵੀ ਚਰਚਾ ਹੋਈ ਅਤੇ ਸਹਿਮਤੀ ਬਣੀ ਕਿ ਆਉਣ ਵਾਲੇ ਸਮੇਂ 'ਚ ਅਜਿਹਾ ਨਹੀਂ ਹੋਵੇਗਾ ਤੇ ਸਮੁੱਚੀ ਪਾਰਟੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੰਮ ਕਰੇਗੀ | ਇਸ ਤੋਂ ਇਲਾਵਾ ਸਥਾਨਕ ਲੀਡਰਸ਼ਿਪ ਦੇ ਹੋਰ ਸੁਝਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲਗਪਗ ਸਾਰੇ ਹੀ ਮੁੱਦਿਆਂ 'ਤੇ ਬਣੀ ਆਮ ਸਹਿਮਤੀ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਘਰ ਵਾਪਸੀ ਲਈ ਰਾਹ ਪੱਧਰਾ ਕਰਦਿਆਂ ਅਗਲੇ ਹੀ ਹਫ਼ਤੇ ਇਸ ਸਬੰਧੀ ਰਸਮੀ ਐਲਾਨ ਕੀਤੇ ਜਾਣ ਦੀ ਸਹਿਮਤੀ ਜਿਤਾਈ ਗਈ | ਜ਼ਿਕਰਯੋਗ ਹੈ ਕਿ ਇਨ੍ਹਾਂ ਆਗੂਆਂ 'ਚ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ), ਸਤਵਿੰਦਰਪਾਲ ਸਿੰਘ ਢੱਟ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ), ਪਰਮਿੰਦਰ ਸਿੰਘ ਪੰਨੂੰ ਡਾਇਰੈਕਟਰ ਸਹਿਕਾਰੀ ਬੈਂਕ ਚੰਡੀਗੜ੍ਹ, ਗੁਰਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਰੌਬੀ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਗੜ੍ਹਦੀਵਾਲਾ, ਜਗਤਾਰ ਸਿੰਘ ਬਲਾਲਾ ਸਾਬਕਾ ਡਾਇਰੈਕਟਰ ਮਿਲਕ ਪਲਾਂਟ, ਇੰਦਰਜੀਤ ਸਿੰਘ ਕਾਹਲੋਂ, ਮਨਪ੍ਰੀਤ ਸਿੰਘ ਸੈਣੀ, ਬੂਟਾ ਸਿੰਘ ਅਲੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ, ਹਰਜੀਤ ਸਿੰਘ ਭਾਂਤਪੁਰ ਸਮੇਤ ਕਰੀਬ ਦੋ ਦਰਜਨ ਡੈਲੀਗੇਟ ਸ਼ਾਮਿਲ ਹਨ, ਦੇ ਅਕਾਲੀ ਦਲ (ਬ) 'ਚ ਜਾਣ ਨਾਲ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜੋ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੇ ਬੇਹੱਦ ਨਜ਼ਦੀਕ ਤੇ ਵਿਸ਼ਵਾਸਪਾਤਰ ਆਗੂ ਹਨ ਤੇ ਟਕਸਾਲੀ ਆਗੂ ਹੋਣ ਦੇ ਚੱਲਦਿਆਂ ਉਨ੍ਹਾਂ ਦੀ ਹਲਕਾ ਗੜ੍ਹਸ਼ੰਕਰ ਤੇ ਚੱਬੇਵਾਲ ਸਮੇਤ ਪੂਰੇ ਜ਼ਿਲ੍ਹੇ 'ਚ ਵੱਡੀ ਪੈਂਠ ਹੈ ਤੇ ਉਨ੍ਹਾਂ ਦੀ ਇਮਾਨਦਾਰ ਆਗੂ ਵਜੋਂ ਵਿਲੱਖਣ ਪਹਿਚਾਣ ਹੈ | ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਜ਼ਿਲ੍ਹੇ 'ਚ ਮੁੜ ਤੋਂ ਅਕਾਲੀ ਦਲ (ਬ) 'ਚ ਨਵਾਂ ਜੋਸ਼ ਭਰ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਪੈਦਲ ਸੰਗ ਯਾਤਰਾ ਦਾ ਮਿਆਣੀ ਪਹੁੰਚਣ 'ਤੇ ਸ਼ਾਨਦਾਰ ਸਵਾਗਤ
Ad Position 24