ਕੋਟਫ਼ਤੂਹੀ, 2 ਮਾਰਚ (ਅਵਤਾਰ ਸਿੰਘ ਅਟਵਾਲ)-ਦੋ ਮੋਟਰਸਾਈਕਲ ਸਵਾਰ ਨੌਜਵਾਨ ਬਿਸਤ ਦੁਆਬ ਨਹਿਰ ਵਾਲੀ ਸੜਕ 'ਤੇ ਐਕਟਿਵਾ ਸਵਾਰ ਔਰਤ ਦੇ ਗਲੇ 'ਚੋਂ ਸੋਨੇ ਦੀ ਚੈਨੀ ਝਪਟ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀਆ ਪਤਨੀ ਸੰਦੀਪ ਸਿੰਘ ਪਿੰਡ ਚੇਲਾ ਆਪਣੀ ਨਨਾਣ ਨਾਲ ਬਾਜ਼ਾਰ 'ਚ ਆਪਣੀ ਖ਼ਰੀਦਦਾਰੀ ਕਰਕੇ ਵਾਪਸ ਘਰ ਨੂੰ ਬਿਸਤ ਦੁਆਬ ਨਹਿਰ ਵਾਲੀ ਸੜਕ 'ਤੇ ਮੰਨਣਹਾਨਾ ਵੱਲ ਦੀ ਜਾ ਰਹੀਆ ਸਨ ਤਾਂ ਪਿੱਛਿਓਾ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਦੇ ਗਲੇ 'ਚੋਂ ਸੋਨੇ ਦੀ ਚੈਨੀ ਖੋਹ ਕੇ ਭੱਜਣ ਲੱਗੇ ਤਾਂ ਐਕਟਿਵਾ ਸਵਾਰਾਂ ਨੂੰ ਸੜਕ 'ਤੇ ਸੁੱਟ ਗਏ, ਜਿਸ ਨਾਲ ਉਨ੍ਹਾਂ ਦੇ ਸੱਟਾਂ ਲੱਗੀਆਂ | ਮੌਕੇ ਤੇ ਬਾਜ਼ਾਰ ਤੇ ਆਸ-ਪਾਸ ਦੇ ਸੀ. ਸੀ. ਟੀ. ਵੀ ਕੈਮਰੇ ਚੈੱਕ ਕਰਨ ਤੇ ਪਤਾ ਲੱਗਾ ਇਹ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਈਸਪੁਰ ਵੱਲ ਨੂੰ ਫ਼ਰਾਰ ਹੋ ਗਏ |