ਕੋਟਫ਼ਤੂਹੀ, 2 ਮਾਰਚ (ਅਟਵਾਲ)-ਪਿੰਡ ਪੰਜੌੜ ਦੇ ਗੁਰਦੁਆਰਾ ਨੈਕੀ ਸਾਹਿਬ ਤੋਂ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ 57ਵੀਂ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਬਾਬਾ ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਸਜਾਇਆ ਗਿਆ | ਇਹ ਨਗਰ ਕੀਰਤਨ ਪੰਜੌੜ ਤੋਂ ਆਰੰਭ ਹੋ, ਕੇ ਪਿੰਡ ਨਡਾਲੋਂ, ਟੋਡਰਪੁਰ, ਪੰਡੋਰੀ ਗੰਗਾ ਸਿੰਘ ਆਦਿ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਸ਼ਾਮ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਭਾਈ ਦਲਵੀਰ ਸਿੰਘ ਪੰਜੌੜ, ਸੰਤ ਬਾਬਾ ਗੁਰਮੀਤ ਸਿੰਘ ਨਡਾਲੋਂ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਬਾਬਾ ਸੁਰਜੀਤ ਸਿੰਘ ਹਰਖੋਵਾਲ, ਸੰਤ ਬਾਬਾ ਜਸਪਾਲ ਸਿੰਘ, ਭਾਈ ਵੀਰ ਜਤਿੰਦਰ ਸਿੰਘ ਮਲਿਕਪੁਰ, ਸੰਤ ਅਮਰੀਕ ਸਿੰਘ ਮੰਨਣਹਾਨਾ, ਭਾਈ ਗੁਰਦੀਪ ਸਿੰਘ, ਗਿਆਨੀ ਰਣਜੋਧ ਸਿੰਘ ਨਡਾਲੋਂ ਆਦਿ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਹਰਜੀਤ ਸਿੰਘ ਪਰਮਾਰ ਕਿਸਾਨ ਆਗੂ, ਜੋਗਿੰਦਰ ਪਾਲ ਮੁਖਸ਼ੂੂਸਪੁਰ, ਅਮਰਜੀਤ ਸਿੰਘ ਠੀਂਡਾ, ਜਸਵੀਰ ਸਿੰਘ ਜੱਸੀ, ਸਤਵਿੰਦਰ ਸਿੰਘ ਪੰਡੋਰੀ ਕੱਦ, ਮੇਜਰ ਸਿੰਘ ਟੋਡਰਪੁਰ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਪੰਜੌੜ, ਸੁਰਜੀਤ ਸਿੰਘ ਬਾਬੂ, ਦਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਨਵਪ੍ਰੀਤ ਸਿੰਘ ਆਸਟੇ੍ਰਲੀਆ, ਪਵਨਦੀਪ ਸਿੰਘ, ਕੁਲਵੰਤ ਸਿੰਘ ਪੋਜੌੜ, ਜਸਵਿੰਦਰ ਸਿੰਘ, ਨਰਿੰਦਰ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਟੋਡਰਪੁਰ, ਸਰਪੰਚ ਚਰਨਜੀਤ ਸਿੰਘ, ਸੁਰਿੰਦਰ ਸਿੰਘ ਸੋਨੰੂ, ਗੁਰਮੀਤ ਸਿੰਘ ਬਾਧਾ, ਦਿਲਦੀਪ ਸਿੰਘ, ਦਿਲਪ੍ਰੀਤ ਸਿੰਘ, ਜਸਕਰਨ ਸਿੰਘ ਪੰਜੌੜ, ਪਰਮਜੀਤ ਸਿੰਘ ਰੱਕੜ ਕੋਟਫ਼ਤੂਹੀ, ਹਰਨਿੰਦਰ ਸਿੰਘ, ਨਵਪ੍ਰੀਤ ਸਿੰਘ, ਸ਼ਲਿੰਦਰ ਸਿੰਘ ਪਰਮਾਰ, ਅਵਤਾਰ ਸਿੰਘ ਈਸਪੁਰ, ਦਵਿੰਦਰ ਸਿੰਘ ਤੇ ਪਵਨਦੀਪ ਸਿੰਘ ਆਦਿ ਹਾਜ਼ਰ ਸਨ |