13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਡੇਰਾ ਬਾਬਾ ਨਾਨਕ ਚੋਲਾ ਸਾਹਿਬ ਨੂੰ ਸੰਗਤਾਂ ਦਾ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 03-03-2026
ਦਸੂਹਾ, 2 ਮਾਰਚ (ਭੁੱਲਰ)-ਡੇਰਾ ਬਾਬਾ ਨਾਨਕ ਚੋਲਾ ਸਾਹਿਬ ਨੂੰ ਸੰਗਤਾਂ ਦਾ ਜਥਾ ਪਿੰਡ ਉਡਰਾ ਤੋਂ ਮੁੱਖ ਪ੍ਰਬੰਧਕ ਜਸਵਿੰਦਰ ਸਿੰਘ ਬਿੱਟੂ ਉਡਰਾ ਦੀ ਅਗਵਾਈ ਹੇਠ ਰਵਾਨਾ ਹੋਇਆ | ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰਾ ਮੁੱਖ ਸੇਵਾਦਾਰ ਡੇਰਾ ਬਾਬਾ ਬੰਨਾ ਰਾਮ ਉਡਰਾ ਨੇ ਸੰਗਤਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ | ਉਨ੍ਹਾਂ ਜਸਵਿੰਦਰ ਸਿੰਘ ਬਿੱਟੂ ਵਲੋਂ ਸੰਗਤਾਂ ਨੂੰ ਕਰਵਾਈ ਜਾ ਰਹੀ ਇਸ ਧਾਰਮਿਕ ਯਾਤਰਾ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਹਰ ਸਾਲ ਡੇਰਾ ਬਾਬਾ ਨਾਨਕ ਅਤੇ ਹੋਰ ਧਾਰਮਿਕ ਸਥਾਨਾਂ ਦੀ ਕਰਵਾਈ ਜਾਂਦੀ ਹੈ ਜੋ ਕਿ ਬਹੁਤ ਸ਼ਲਾਂਗਾ ਯੋਗ ਕਦਮ ਹੈ | ਇਸ ਮੌਕੇ ਮੁੱਖ ਪ੍ਰਬੰਧਕ ਜਸਵਿੰਦਰ ਸਿੰਘ ਬਿੱਟੂ ਉਡਰਾ ਨੇ ਦੱਸਿਆ ਕਿ ਸੰਗਤਾਂ ਦਾ ਕਾਫ਼ਲਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਅਤੇ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਗੁਰਧਾਮਾਂ ਤੋਂ ਇਲਾਵਾ ਗੁਰਦੁਆਰਾ ਛੋਟਾ ਘੱਲੂਘਾਰਾ ਤੋਂ ਇਲਾਵਾ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਿੰਡ ਓਡਰਾ ਵਿਖੇ ਪਹੁੰਚੇਗਾ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਅੱਗੋਂ ਵੀ ਨਿਰੰਤਰ ਜਾਰੀ ਰੱਖੀ ਜਾਵੇਗੀ | ਇਸ ਮੌਕੇ ਸੰਗਤਾਂ ਦਾ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ | ਇਸ ਮੌਕੇ ਜਸਵਿੰਦਰ ਸਿੰਘ ਬਿੱਟੂ ਵੱਲੋਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬਾਬੂ ਹਰਬੰਸ ਲਾਲ, ਗੁਰਪ੍ਰੀਤ ਸਿੰਘ ਉਡਰਾ ਮੁੱਖ ਬੁਲਾਰਾ ਗੁਰਦੁਆਰਾ ਡੇਰਾ ਬਾਬਾ ਬੰਨਾ ਰਾਮ, ਮਨਪ੍ਰੀਤ ਸਿੰਘ, ਨਾਨਕ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਬੀਰ ਸਿੰਘ, ਜਰਨੈਲ ਸਿੰਘ, ਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਮੀਰ, ਜੱਸਲ, ਜਸਦੀਪ ਸਿੰਘ, ਸੁਰਿੰਦਰ ਸਿੰਘ, ਪਿ੍ੰਸ, ਮਨਪ੍ਰੀਤ ਸਿੰਘ, ਮਨਜਿੰਦਰ ਕੌਰ, ਤੇਜਿੰਦਰ ਕੌਰ, ਅਮਰਜੀਤ ਕੌਰ, ਬਲਜੀਤ ਕੌਰ, ਹਰਬੰਸ ਕੌਰ, ਰਵਿੰਦਰ ਕੌਰ, ਸੁਖਵਿੰਦਰ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ 'ਤੇ ਜਾਣ ਵਾਲੀਆਂ ਸੰਗਤਾਂ ਲਈ ਚੱਬੇਵਾਲ 'ਚ ਲੰਗਰ ਸ਼ੁਰੂ ਅਗਲੀ ਖ਼ਬਰ ਗੱਦੀ ਬਾਬਾ ਸ਼ੇਖ਼ ਫ਼ਰੀਦ ਵਿਖੇ ਸਲਾਨਾ ਭੰਡਾਰਾ ਕਰਵਾਇਆ
Ad Position 24