26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 04-03-2026
ਅੱਡਾ ਸਰਾਂ, 3 ਮਾਰਚ (ਮਸੀਤੀ)-ਪਿੰਡ ਦੇਹਰੀਵਾਲ ਵਿਖੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਬੇਸਹਾਰਿਆਂ ਲਈ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਵਿਖੇ ਮੈਡੀਕਲ ਜਾਂਚ ਕੈਂਪ ਲਾਇਆ ਗਿਆ | ਇਸ ਮੌਕੇ ਵੇਵਜ਼ ਹਸਪਤਾਲ ਟਾਂਡਾ ਦੇ ਡਾ. ਲਵਪ੍ਰੀਤ ਸਿੰਘ ਪਾਬਲਾ, ਪ੍ਰਭਜੋਤ ਸਿੰਘ, ਅਮਨਪ੍ਰੀਤ ਕੌਰ ਅਤੇ ਸ਼ਰਨਜੋਤ ਸਿੰਘ ਨੇ ਆਸ਼ਰਮ ਵਿਚ ਰਹਿੰਦੇ ਮੈਂਬਰਾਂ ਦੀ ਮੈਡੀਕਲ ਜਾਂਚ ਕਰਦੇ ਹੋਏ ਦਵਾਈਆਂ ਵੀ ਦਿੱਤੀਆਂ | ਇਸ ਮੌਕੇ ਡਾ. ਨੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਸਿਹਤ ਦੀ ਸੇਵਾ ਸੰਭਾਲ ਸਬੰਧੀ ਸਿਹਤ ਸਲਾਹਕਾਰੀਆਂ ਤੋਂ ਜਾਣੂ ਕਰਵਾਇਆ | ਇਸ ਮੌਕੇ ਆਸ਼ਰਮ ਦੇ ਮੁੱਖ ਸੇਵਾਦਾਰ ਜਵਾਹਰ ਸਿੰਘ ਪੱਡਾ ਅਤੇ ਮਨਦੀਪ ਕੌਰ ਪੱਡਾ ਕੈਨੇਡਾ ਨੇ ਡਾ. ਪਾਬਲਾ ਅਤੇ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ | ਇਸ ਮੌਕੇ ਹਰਵਿੰਦਰ ਸਿੰਘ ਬੱਸੀ ਜਲਾਲ, ਗੁਰਦੀਪ ਸਿੰਘ ਦੇਹਰੀਵਾਲ, ਮਨਪ੍ਰੀਤ ਸਿੰਘ, ਬਖ਼ਸ਼ੀਸ਼ ਸਿੰਘ, ਮੁਖ਼ਤਿਆਰ ਦੇਹਰੀਵਾਲ, ਪੱਪੂ, ਗੁਲਜ਼ਾਰੀ ਲਾਲ, ਸੁਰਿੰਦਰ ਸਿੰਘ, ਚੰਨਣ ਸਿੰਘ, ਫ਼ਕੀਰ ਚੰਦ, ਗੁਰਦੇਵ ਸਿੰਘ, ਲਾਡੀ, ਮੋਹਣ ਸਿੰਘ ,ਪਰਮਜੀਤ ਸਿੰਘ, ਮਨਜੀਤ ਗਿਰੀ, ਸੋਨੀਆ, ਊਸ਼ਾ ਤੇ ਪਰਮਜੀਤ ਕੌਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਵੀਰਤਾ, ਸੇਵਾ ਤੇ ਭਾਈਚਾਰੇ ਦਾ ਪ੍ਰਤੀਕ- ਕਰਮਜੀਤ ਕੌਰ ਅਗਲੀ ਖ਼ਬਰ ਜਿੰਪਾ ਵਲੋਂ ਗਲੀਆਂ 'ਚ ਟਾਈਲ ਲਗਾਉਣ ਦੇ ਕੰਮ ਦਾ ਉਦਘਾਟਨ
Ad Position 24