ਤਲਵਾੜਾ, 3 ਮਾਰਚ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਭਡਿਆਰਾ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ 41 ਲੱਖ 31 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੀਂ ਜਲਯੋਜਨਾ ਬਣੇਗੀ | ਇਹ ਪ੍ਰਗਟਾਵਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਪਾਣੀ ਦੀ ਸਕੀਮ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਇਕ ਇਸ ਸਕੀਮ ਦੇ ਅਧੀਨ ਪੰਜ ਹਜਾਰ ਲੀਟਰ ਵਾਲੀ ਟੈਂਕੀ ਅਤੇ ਨਵੀਂ ਪਾਈਪ ਲਾਈਨ ਵਿਛਾਈ ਜਾਵੇਗੀ | 6 ਮਹੀਨੇ ਵਿਚ ਇਸ ਜਲ ਯੋਜਨਾ ਦਾ ਨਿਰਮਾਣ ਪੁਰਾ ਕਰਕੇ ਪਿੰਡ ਭਡਿਆਰਾ ਦੇ ਲਗਪਗ 210 ਘਰਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਦਸੂਹਾ ਕੇ. ਪੀ. ਸੰਧੂ, ਸਰਪੰਚ ਸੁਦੇਸ ਕੁਮਾਰੀ, ਸੰਮਤੀ ਮੈਂਬਰ ਬੋਬੀ ਕੌਸ਼ਲ, ਇੰਜ. ਰੋਹਿਤ ਮਹਿਤਾ, ਇੰਜ. ਅਨੂਜ ਸ਼ਰਮਾ, ਰੋਹਿਤ ਰਾਣਾ, ਹਰਦੇਵ ਸਿੰਘ, ਟੀਟੂ, ਅਸ਼ਵਨੀ ਸੰਤੋਖਾ, ਜੇਪੂ ਭਾਖਨ, ਸਰਪੰਚ ਮੁਕੇਸ਼ ਮੂੰਨਾ, ਨਗਰ, ਅਜੈ ਕੁਮਾਰ, ਕਾਕਾ ਰੱਕੜੀ ਹਾਰ, ਰਾਕੇਸ਼ ਕੁਮਾਰ, ਪ੍ਰੇਮ ਫੌਜੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਪ ਆਗੂ ਅਤੇ ਪਿੰਡ ਭਡਿਆਰਾਂ ਨਿਵਾਸੀ ਹਾਜ਼ਰ ਸਨ |