28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਇੰਦਰਜੀਤ ਕੌਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 04-03-2026
ਹੁਸ਼ਿਆਰਪੁਰ, 3 ਮਾਰਚ (ਬਲਜਿੰਦਰਪਾਲ ਸਿੰਘ)-ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵਲੋਂ ਬੀਬੀ ਇੰਦਰਜੀਤ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਮ ਆਦਮੀ ਪਾਰਟੀ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਯੂ. ਕੇ. ਤੋਂ ਵਰਲਡ ਚੇਅਰਮੈਨ ਲਛਮਣ ਸਿੰਘ ਭੰਮਰਾ, ਕੈਨੇਡਾ ਤੋਂ ਦਲਜੀਤ ਸਿੰਘ ਗੈਦੂ ਚੇਅਰਮੈਨ ਕੈਨੇਡਾ, ਕੁਲਦੀਪ ਸਿੰਘ ਖ਼ਾਬਾਂ ਚੇਅਰਮੈਨ ਇੰਡੀਆ, ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ, ਗੁਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਇੰਡੀਆ, ਕੁਲਵੀਰ ਸਿੰਘ ਮੋਰਿੰਡਾ ਰੋਪੜ ਇੰਡੀਆ ਕਮੇਟੀ ਮੈਂਬਰ, ਚਰਨਜੀਤ ਸਿੰਘ ਝੰਡੇਆਣਾ ਮੋਗਾ ਇੰਡੀਆ ਕਮੇਟੀ ਮੈਂਬਰ, ਜਸਵੰਤ ਸਿੰਘ ਭੋਗਲ ਚੇਅਰਮੈਨ ਪੰਜਾਬ, ਖੁਸ਼ਵਿੰਦਰ ਸਿੰਘ ਸੰਧੂ ਸੀਨੀਅਰ ਮੀਤ ਚੇਅਰਮੈਨ ਪੰਜਾਬ, ਹਰਦੀਪ ਸਿੰਘ ਨੰਨੜਾ ਧੂਰੀ ਸੰਗਰੂਰ ਵਾਈਸ ਚੇਅਰਮੈਨ ਪੰਜਾਬ, ਗੁਰਵਿੰਦਰ ਸਿੰਘ ਗਿੰਦਾ ਪੰਜਾਬ ਪ੍ਰਧਾਨ, ਗੁਰਦੇਵ ਸਿੰਘ ਰਿਟਾਇਰਡ ਐਕਸੀਅਨ ਸੀਨੀਅਰ ਜਨਰਲ ਸਕੱਤਰ, ਜਗਸੀਰ ਸਿੰਘ ਬਰਨਾਲਾ ਜਨਰਲ ਸਕੱਤਰ, ਗੁਰਵਿੰਦਰ ਸਿੰਘ ਪਲਾਹਾ ਜਨਰਲ ਸਕੱਤਰ ਤੇ ਪੈੱ੍ਰਸ ਸਕੱਤਰ ਇੰਡੀਆ, ਬਲਵਿੰਦਰ ਸਿੰਘ ਪ੍ਰਧਾਨ ਰਾਜਸਥਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਆਗੂਆਂ ਨੇ ਕਿਹਾ ਕਿ ਬੀਬੀ ਇੰਦਰਜੀਤ ਕੌਰ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ ਨਾਲ ਰਾਮਗੜ੍ਹੀਆ ਸਮਾਜ ਦਾ ਮਾਣ ਵਧਿਆ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਵਾਰਡ-8 'ਚ ਗਲੀਆਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਅਗਲੀ ਖ਼ਬਰ ਅਵਿਜੋਤ ਸਿੰਘ ਨੇ ਜਿੱਤਿਆ ਦਸਤਾਰ ਸਜਾਉਣ ਦਾ ਮੁਕਾਬਲਾ
Ad Position 24