ਹੁਸ਼ਿਆਰਪੁਰ, 9 ਮਾਰਚ (ਨਰਿੰਦਰ ਸਿੰਘ ਬੱਡਲਾ)-ਅਮਰ ਕੌਰ ਚਰਨ ਕੌਰ ਵੈੱਲਫੇਅਰ ਸੁਸਾਇਟੀ ਭੁੰਗਰਨੀ ਵਲੋਂ ਬਾਬੂ ਮਹਿੰਗਾ ਸਿੰਘ ਦੀ ਯਾਦ 'ਚ 9ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪਰਮਜੀਤ ਸਿੰਘ ਪਰਹਾਰ, ਬੀਬੀ ਕੁਲਵਿੰਦਰ ਕੌਰ ਯੂ.ਐੱਸ.ਏ. ਵਲੋਂ ਕੀਤਾ ਗਿਆ | ਇਹ ਕੈਂਪ ਸੁਸਾਇਟੀ ਦੇ ਸਰਪ੍ਰਸਤ ਡਾ: ਹਰਦੇਵ ਸਿੰਘ ਪਰਹਾਰ ਯੂ.ਐਸ.ਏ. ਅਤੇ ਜਸਵਿੰਦਰ ਕੌਰ ਯੂ.ਐੱਸ.ਏ. ਦੇ ਸਹਿਯੋਗ ਅਤੇ ਅੱਖਾਂ ਦੇ ਮਾਹਿਰ ਡਾਕਟਰ. ਜੀ.ਐਸ. ਵਿਰਦੀ ਫਗਵਾੜਾ ਸਮੂਹ ਟੀਮ ਦੀ ਰਹਿਨੁਮਾਈ ਨਾਲ ਲਗਾਇਆ ਗਿਆ, ਜਿਸ ਮੌਕੇ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਕੈਂਪ 'ਚ ਲਗਪਗ 292 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਕਰੀਬ 31 ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ | ਕੈਂਪ ਲਈ ਜਸਪਾਲ ਸਿੰਘ ਪੁੱਤਰ ਜਸਵੀਰ ਸਿੰਘ ਮਿਨਹਾਸ ਯੂ.ਐਸ.ਏ. ਵਲੋਂ ਆਪਣੀ ਦਾਦੀ ਮਾਤਾ ਰਤਨ ਕੌਰ ਡਮੁੰਡਾ ਦੀ ਯਾਦ 'ਚ 50000 ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਦਿੱਤੀ ਗਈ | ਕੈਂਪ 'ਚ ਵਿਸ਼ੇਸ਼ ਤੌਰ 'ਤੇ ਜਸਵੀਰ ਸਿੰਘ ਮਿਨਹਾਸ ਸੁਸਾਇਟੀ ਪ੍ਰਧਾਨ, ਜਗਤਾਰ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਮਸੂਤਾ, ਪਰਮਿੰਦਰ ਸਿੰਘ ਪੋਸੀ, ਪਰਵਿੰਦਰ ਰਾਣਾ, ਅਵਤਾਰ ਸਿੰਘ ਮਿਨਹਾਸ ਯੂ.ਐਸ.ਏ., ਪਰਮਜੀਤ ਸਿੰਘ ਮਿਨਹਾਸ ਡਮੁੰਡਾ, ਬਲਵੀਰ ਸਿੰਘ ਫੁਗਲਾਣਾ, ਹਰਜੀਤ ਸਿੰਘ ਘੁੜਿਆਲ ਸਰਪੰਚ, ਪਰਮਿੰਦਰ ਸਿੰਘ ਬਿੱਟੂ, ਬਲਵੀਰ ਸਿੰਘ ਤੰਬੜ, ਬਲਵਿੰਦਰ ਤੇ ਮਿੰਨੀ ਲੋਈ ਆਦਿ ਹਾਜ਼ਰ ਸਨ |