13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਤੇਲ ਦੇ ਟੈਂਕਰ ਨੇ 2 ਲੜਕੀਆਂ ਦੀ ਲਈ ਜਾਨ <br/>

Ad Position 21
No active advertisement
ਅਜੀਤ ਡੈਸਕ 11-03-2026
ਐਮਾਂ ਮਾਂਗਟ, 10 ਮਾਰਚ (ਗੁਰਾਇਆ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਾਨਕ ਪੈਟਰੋਲ ਫਿਲਿੰਗ ਸਟੇਸ਼ਨ ਨੇੜੇ ਤੇਲ ਟੈਂਕਰ ਤੇ ਸਕੂਟਰੀ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ ਸਕੂਟਰੀ ਸਵਾਰ 2 ਲੜਕੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਸਬੰਧੀ ਏ.ਐੱਸ.ਆਈ. ਰਾਮ ਸਿੰਘ ਨੇ ਦੱਸਿਆ ਕਿ ਆਂਚਲ (21) ਪੁੱਤਰੀ ਬਲਵੰਤ ਸਿੰਘ ਅਤੇ ਰਾਗਿਨੀ ਕੁਮਾਰੀ (18) ਪੁੱਤਰੀ ਵਿਜੇ ਕੁਮਾਰ ਦੋਵੇਂ ਵਾਸੀ ਗੁਰਦੁਆਰਾ ਕਲਗ਼ੀਧਰ ਕਲੋਨੀ ਮੁਕੇਰੀਆਂ ਆਪਣੀ ਸਕੂਟਰੀ ਨੰਬਰ (ਪੀ.ਬੀ. 54.ਕੇ 2039) 'ਤੇ ਸਵਾਰ ਹੋ ਕੇ ਪਿੰਡ ਨੇੜੇ ਰੇਲਵੇ ਫਾਟਕ ਦੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਜਾ ਰਹੀਆਂ ਸਨ | ਮੁੱਖ ਮਾਰਗ 'ਤੇ ਜ਼ਿਆਦਾ ਭੀੜ ਹੋਣ ਕਾਰਨ ਉਹ ਸਰਵਿਸ ਲੇਨ ਵੱਲ ਜਾ ਰਹੇ ਸਨ | ਜਦੋਂ ਉਹ ਐਕਟਿਵਾ ਰਾਹੀਂ ਜਾ ਰਹੀਆਂ ਸਨ ਤਾਂ ਸਰਵਿਸ ਰੋਡ 'ਤੇ ਸਾਹਮਣੇ ਤੋਂ ਆ ਰਹੇ ਇਕ ਤੇਲ ਟੈਂਕਰ ਨੰਬਰ (ਪੀ.ਬੀ. 08.-ਈ. ਐੱਮ.-7288) ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰੀ ਸਵਾਰ ਦੋਵੇਂ ਲੜਕੀਆਂ ਬੁਰੀ ਤਰ੍ਹਾਂ ਸੜਕ 'ਤੇ ਡਿਗ ਗਈਆਂ ਅਤੇ ਤੇਲ ਟੈਂਕਰ ਨੇ ਦੋਵਾਂ ਲੜਕੀਆਂ ਨੂੰ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟੈਂਕਰ ਚਾਲਕ ਨੂੰ ਟੈਂਕਰ ਸਮੇਤ ਆਪਣੀ ਹਿਰਾਸਤ 'ਚ ਲੈ ਲਿਆ ਤੇ ਮਿ੍ਤਕ ਲੜਕੀਆਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਤਨਖ਼ਾਹ ਨਾ ਮਿਲਣ ਕਰਕੇ ਮੁਲਾਜ਼ਮ ਪਰੇਸ਼ਾਨ <br/> ਅਗਲੀ ਖ਼ਬਰ ਰਾਜਦੀਪ ਭਾਟੀਆ ਨੂੰ 'ਆਪ' ਹਲਕਾ ਸਾਹਨੇਵਾਲ ਤੋਂ ਪੰਜਾਬ ਰਾਜ ਵਪਾਰੀ ਕਮਿਸ਼ਨ ਦਾ ਵਾਈਸ ਚੇਅਰਮੈਨ ਕੀਤਾ ਨਿਯੁਕਤ
Ad Position 24