20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕਾਰ ਤੇ ਓਵਰਲੋਡ ਟਰਾਲੀ ਵਿਚਕਾਰ ਹੋਇਆ ਹਾਦਸਾ, ਬੱਚੇ ਸਮੇਤ ਤਿੰਨ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 12-03-2026
ਹਾਜੀਪੁਰ, 11 ਮਾਰਚ (ਜੋਗਿੰਦਰ ਸਿੰਘ)-ਮੁਕੇਰੀਆਂ-ਤਲਵਾੜਾ ਸੜਕ 'ਤੇ ਸਥਿਤ ਸ਼ਮਸ਼ਾਨਘਾਟ ਹਾਜੀਪੁਰ ਦੇ ਨਜ਼ਦੀਕ ਪੁਲ ਉੱਪਰ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਬੱਚੇ ਸਮੇਤ ਤਿੰਨ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਰਾਮ ਪਾਲ ਸ਼ਰਮਾ ਪੁੱਤਰ ਦੇਸ ਰਾਜ ਸ਼ਰਮਾ ਵਾਸੀ ਸਧਾਣਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਆਪਣੀ ਪਤਨੀ ਉਰਮਿਲਾ ਸ਼ਰਮਾ ਤੇ ਪੋਤੀ ਅਨਵੀ ਨਾਲ ਕਾਰ ਨੰਬਰ ਸੀ.ਐੱਚ. 01 ਸੀ. ਐੱਨ. 8261 'ਤੇ ਸਵਾਰ ਹੋ ਕੇ ਆਪਣੇ ਬੇਟੇ ਕੋਲ ਚੰਡੀਗੜ੍ਹ ਨੂੰ ਜਾ ਰਹੇ ਸਨ ਤੇ ਜਦੋਂ ਕਸਬਾ ਹਾਜੀਪੁਰ ਦੇ ਸ਼ਮਸ਼ਾਨਘਾਟ ਨਜ਼ਦੀਕ ਪੁਲ 'ਤੇ ਪੁੱਜੇ ਤਾਂ ਮੁਕੇਰੀਆਂ ਵਾਲੀ ਸਾਈਡ ਤੋਂ ਆ ਰਹੀ ਓਵਰਲੋਡ ਖੋਰੀ ਦੀ ਟਰਾਲੀ ਦੀ ਸਾਈਡ 'ਤੇ ਵਧੇ ਹੋਏ ਐਂਗਲ ਨਾਲ ਟਕਰਾ ਗਏ | ਹਾਦਸਾ ਏਨਾ ਜ਼ਬਰਦਸਤ ਸੀ ਕਿ ਕਾਰ ਚਕਨਾਚੂਰ ਹੋ ਗਈ ਤੇ ਸਵਾਰ ਬੱਚੇ ਸਮੇਤ 3 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਮੁਕੇਰੀਆਂ ਹਸਪਤਾਲ ਪਹੁੰਚਾਇਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਹਾਜੀਪੁਰ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਲਗਾਇਆ ਧਰਨਾ ਅਗਲੀ ਖ਼ਬਰ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਵਲੋਂ ਇੰਟਰਨੈਸ਼ਨਲ ਸਾਇੰਸ ਓਲੰਪੀਆਡ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24