ਮੁਕੇਰੀਆਂ, 11 ਮਾਰਚ (ਰਾਮਗੜ੍ਹੀਆ)-ਗੁਰਦੁਆਰਾ ਸਿੰਘ ਸਭਾ ਟਾਂਡਾ ਚੂੜੀਆਂ (ਰਜਿ.) ਮੁਕੇਰੀਆਂ ਵਲੋਂ ਸਾਲਾਨਾ ਮਹਾਨ ਕੀਰਤਨ ਦਰਬਾਰ (ਜੋੜ ਮੇਲਾ) 15 ਮਾਰਚ 2026 ਦਿਨ ਐਤਵਾਰ ਸਵੇਰੇ 10 ਵਜੇ ਤੋਂ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਦੱਸਿਆ ਕਿ ਸਮਾਗਮ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ 13 ਮਾਰਚ ਨੂੰ ਅਰੰਭ ਹੋਣਗੇ, ਜਿਨ੍ਹਾਂ ਦੇ ਭੋਗ 15 ਮਾਰਚ ਨੂੰ ਪਾਉਣ ਉਪਰੰਤ ਕੀਰਤਨ ਦਰਬਾਰ 10 ਤੋਂ 3 ਵਜੇ ਤੱਕ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ, ਢਾਡੀ ਅਤੇ ਕਵੀਸ਼ਰੀ, ਕਥਾਵਾਚਕ ਜਿਨ੍ਹਾਂ ਵਿਚ ਭਾਈ ਗਗਨਦੀਪ ਸਿੰਘ, ਭਾਈ ਸੁਖਜਿੰਦਰ ਸਿੰਘ (ਹਜ਼ੂਰੀ ਰਾਗੀ ਸੱਚਖੰਡ ਵੀ ਹਰਿਮੰਦਰ ਸਾਹਿਬ), ਭਾਈ ਸਰਤਾਜ ਸਿੰਘ (ਕਥਾਵਾਚਕ), ਜਥੇਦਾਰ ਅਮਰਜੀਤ ਸਿੰਘ ਭਰੋਲੀ, ਇੰਟਰਨੈਸ਼ਨਲ ਪੰਥਕ ਢਾਡੀ ਜਥਾ ਜਥੇਦਾਰ ਅਮਰਜੀਤ ਸਿੰਘ ਭਰੋਲੀ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਨਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ |