ਹੁਸ਼ਿਆਰਪੁਰ, 12 ਮਾਰਚ (ਨਰਿੰਦਰ ਸਿੰਘ ਬੱਡਲਾ)-ਪੰਜਾਬ ਸਰਕਾਰ ਵਲੋਂ ਪ੍ਰਤੀ ਦਿਨ ਸਾਈਬਰ ਕ੍ਰਾਈਮ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਸਾਈਬਰ ਕ੍ਰਾਈਮ ਤੋ ਬਚਣ ਤੇ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਤਹਿਤ ਸਰਕਾਰੀ ਆਈ. ਟੀ. ਆਈ. ਹੁਸ਼ਿਆਰਪੁਰ ਵਿਖੇ ਪਿ੍ੰ. ਰੁਪਿੰਦਰ ਸਿੰਘ, ਵਾਈਸ ਪਿ੍ੰ. ਪੁਸ਼ਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਟਰੇਨਿੰਗ ਅਫ਼ਸਰ ਪੁਨੀਤ ਕੌਰ, ਅਸ਼ਵਨੀ ਕੁਮਾਰ ਦੀ ਅਗਵਾਈ 'ਚ ਨੋਡਲ ਅਫ਼ਸਰ ਹੰਸ ਰਾਜ , ਰਾਜਵੰਤ ਕੌਰ ਵੱਲੋਂ ਸਿੱਖਿਆਰਥੀਆਂ ਲਈ ਸਾਈਬਰ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਦਫ਼ਤਰ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਪੰਜਾਬ, (ਸਾਈਬਰ ਸੈੱਲ) ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਐਕਸਪਰਟ ਆਈ. ਟੀ. ਓ. ਅੰਮਿ੍ਤਪਾਲ ਸਿੰਘ, ਗਗਨਪ੍ਰੀਤ ਸਿੰਘ ਵੱਲੋਂ ਸਿੱਖਿਆਰਥੀਆਂ ਨੂੰ ਵਿਸਥਾਰ ਪੂਰਵਕ ਪ੍ਰਤੀ ਦਿਨ ਹੋ ਰਹੇ ਸਾਈਬਰ ਕ੍ਰਾਈਮ ਤੋ ਜਾਣੂ ਕਰਵਾਇਆ ਤੇ ਇਸ ਤੋ ਬਚਣ ਲਈ ਜਾਗਰੂਕ ਕੀਤਾ | ਇਸ ਮੌਕੇ ਟਰੇਨਿੰਗ ਅਫ਼ਸਰ ਪੁਨੀਤ ਕੌਰ, ਮਾਈਕਲ ਵਲੋਂ ਵੀ ਸਿੱਖਿਆਰਥੀਆਂ ਨੂੰ ਸਾਈਬਰ ਕ੍ਰਾਈਮ ਤੋ ਬਚਣ ਲਈ ਮਹੱਤਵਪੂਰਨ ਜ਼ਰੂਰੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਇੰਸਟਰਕਟਰ ਗੁਰਜਿੰਦਰ ਸਿੰਘ, ਸੰਜੀਵ ਕੁਮਾਰ, ਨਰੇਸ਼ ਕੁਮਾਰ ਸਮੇਤ ਸੰਸਥਾ ਦੇ ਅਲੱਗ-ਅਲੱਗ ਟ੍ਰੇਡਾ ਦੇ ਸਿੱਖਿਆਰਥੀਆਂ ਤੇ ਸਟਾਫ਼ ਮੈਂਬਰ ਹਾਜ਼ਰ ਸਨ |