ਹੁਸ਼ਿਆਰਪੁਰ, 12 ਮਾਰਚ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਵਲੋਂ ਵਿਦਿਆਰਥਣਾਂ ਲਈ ਇਕ ਸਵੈ-ਰੱਖਿਆ ਸਿਖਲਾਈ ਸੈਸ਼ਨ ਕਰਵਾਇਆ, ਜਿਸ ਦਾ ਉਦੇਸ਼ ਉਨ੍ਹਾਂ ਦਾ ਆਤਮ-ਵਿਸ਼ਵਾਸ, ਜਾਗਰੂਕਤਾ ਤੇ ਨਿੱਜੀ ਸੁਰੱਖਿਆ ਹੁਨਰਾਂ ਨੂੰ ਵਧਾਉਣਾ ਸੀ | ਇਸ ਦੌਰਾਨ ਵਿਦਿਆਰਥਣਾਂ ਨੂੰ ਚੁਣੌਤੀਪੂਰਨ ਸਥਿਤੀਆਂ 'ਚ ਆਪਣੇ-ਆਪ ਨੂੰ ਬਚਾਉਣ ਲਈ ਵਿਹਾਰਕ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਗਈ | ਸਿਖਲਾਈ ਸੈਸ਼ਨ ਦੌਰਾਨ ਤਜਰਬੇਕਾਰ ਇੰਸਟਰਕਟਰਾਂ ਨੇ ਬੁਨਿਆਦੀ ਸਵੈ-ਰੱਖਿਆ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿਚ ਬਚਣ ਦੇ ਤਰੀਕੇ ਤੇ ਵਿਸ਼ਵਾਸ-ਨਿਰਮਾਣ ਦਾ ਅਭਿਆਸ ਕੀਤਾ ਗਿਆ | ਟਰੇਨਰਾਂ ਨੇ ਸਰੀਰਕ ਤਿਆਰੀ ਦੇ ਨਾਲ-ਨਾਲ ਮਾਨਸਿਕ ਮਜ਼ਬੂਤੀ, ਚੇਤਨਤਾ ਅਤੇ ਸਵੈ-ਵਿਸ਼ਵਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਅਤੇ ਪਿ੍ੰਸੀਪਲ ਡਾ. ਰੋਹਨ ਸ਼ਰਮਾ ਨੇ ਵਿਦਿਆਰਥਣਾਂ ਨੂੰ ਹਰ ਸਥਿਤੀ ਦਾ ਸਾਹਸ ਤੇ ਦਿ੍ੜਤਾ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ |