29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਹੋਲੀ ਸਿਟੀ ਵੁਮੈਨ ਵੈੱਲਫੇਅਰ ਸੁਸਾਇਟੀ ਵਲੋਂ ਇੰਦਰਜੀਤ ਕੌਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 13-03-2026
ਹੁਸ਼ਿਆਰਪੁਰ, 12 ਮਾਰਚ (ਨਰਿੰਦਰ ਸਿੰਘ ਬੱਡਲਾ)-ਹੋਲੀ ਸਿਟੀ ਵੁਮੈਨ ਵੈੱਲਫੇਅਰ ਸੁਸਾਇਟੀ ਵਲੋਂ ਖ਼ਾਲਸਾ ਕਾਲਜ ਆਫ਼ ਨਰਸਿੰਗ ਅੰਮਿ੍ਤਸਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਰੋਸ਼ਨ ਮੁੰਨਾਰੀਆਂ' ਵਿਸ਼ੇ 'ਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੀ ਮੁੱਖ ਸਰਪ੍ਰਸਤ ਤੇ ਪ੍ਰਵਾਸੀ ਭਾਰਤੀ ਪਿ੍ੰ: ਕੁਸੁਮ ਮਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੌਰਾਨ ਹੁਸ਼ਿਆਰਪੁਰ ਦੀ ਅੰਤਰਰਾਸ਼ਟਰੀ ਐਥਲੀਟ ਤੇ ਜੂਡੋ ਦੀ ਖਿਡਾਰਨ ਇੰਦਰਜੀਤ ਕੌਰ ਨੂੰ ਖੇਡਾਂ ਦੇ ਖੇਤਰ 'ਚ ਅਨੇਕਾਂ ਹੀ ਮੈਡਲ ਜਿੱਤਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਇੰਦਰਜੀਤ ਕੌਰ ਨੇ ਦੱਸਿਆ ਕਿ ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਪਿ੍ੰਸੀਪਲ ਨਵਦੀਪ ਕੌਰ ਗਿੱਲ, ਪਿ੍ੰ :ਅਮਨਪ੍ਰੀਤ ਕੌਰ, ਪਿ੍ੰ: ਚਰਨਜੀਤ ਕੌਰ ਸੰਧੂ, ਪ੍ਰੋਫੈਸਰ ਡਾ: ਗੁਨੀਸ਼ਾ ਸਲੂਜਾ, ਸਮਾਜ ਸੇਵੀ ਗੁਰਮੀਤ ਕੌਰ ਰੰਧਾਵਾ ਤੇ ਗੁਰਮੀਤ ਸਿੰਘ ਸੰਧੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੰਨਿਆ ਭਰੂਣ ਹੱਤਿਆ ਗੰਭੀਰ ਚਿੰਤਾ ਦਾ ਵਿਸ਼ਾ- ਡਾ. ਹੀਰਾ, ਡਾ. ਗੌਰਵਦੀਪ ਸਿੰਘ ਅਗਲੀ ਖ਼ਬਰ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਨਸਰਾਲਾ 'ਚ ਨੈਸ਼ਨਲ ਨੋ ਸਮੋਕਿੰਗ ਦਿਵਸ ਮਨਾਇਆ
Ad Position 24