ਚੱਬੇਵਾਲ 28 ਮਾਰਚ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜੀਏਟ ਸੀ.ਸੈ. ਸਕੂਲ ਚੱਬੇਵਾਲ ਵਿਖੇ 6 ਤੋਂ 11ਵੀਂ ਤੱਕ ਦੇ ਸਾਲਾਨਾ ਨਤੀਜੇ ਐਲਾਨੇ ਗਏ | ਇਸ ਮੌਕੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ (ਹਰੀਆਂ ਬੇਲਾਂ) ਅਤੇ ਬੀਬੀ ਯਸ਼ਪਾਲ ਕੌਰ (ਹਰੀਆਂ ਬੇਲਾਂ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ | ਸਕੂਲ ਪਹੁੰਚਣ 'ਤੇ ਉਨ੍ਹਾਂ ਦਾ ਸਮੂਹ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ | ਪ੍ਰੋਗਰਾਮ ਦਾ ਆਗਾਜ਼ ਸਕੂਲ/ਕਾਲਜ ਦੀਆਂ ਬੱਚੀਆਂ ਵੱਲੋਂ ਸ਼ਬਦ ਪੜ੍ਹ ਕੇ ਕੀਤਾ ਗਿਆ | ਐਲਾਨੇ ਗਏ ਨਤੀਜਿਆਂ 'ਚ ਛੇਵੀਂ ਕਲਾਸ 'ਚੋਂ ਨਵਪ੍ਰੀਤ ਕੌਰ ਨੇ 81.3 ਫ਼ੀਸਦੀ ਅੰਕਾਂ ਨਾਲ ਪਹਿਲਾ, ਸੱਤਵੀਂ ਕਲਾਸ ਵਿਚੋਂ ਰੋਹਿਤ ਨੇ 93 ਫ਼ੀਸਦੀ ਅੰਕਾਂ ਨਾਲ ਪਹਿਲਾ, ਅਨੁਸ਼ਿਕਾ ਨੇ 88.5 ਫ਼ੀਸਦੀ ਅੰਕਾਂ ਨਾਲ ਦੂਜਾ, ਨੌਵੀਂ ਕਲਾਸ 'ਚੋਂ ਮਹਿਕ ਨੇ 87 ਫ਼ੀਸਦੀ ਅੰਕਾਂ ਨਾਲ ਪਹਿਲਾ, +1 ਕਾਮਰਸ 'ਚੋਂ ਸਨੇਹਾ ਨੇ 94 ਫ਼ੀਸਦੀ ਅੰਕਾਂ ਨਾਲ ਪਹਿਲਾ, ਨਵਦੀਪ ਕੌਰ ਨੇ 90 ਫ਼ੀਸਦੀ ਅੰਕਾਂ ਨਾਲ ਦੂਜਾ, +1 ਆਰਟਸ 'ਚੋਂ ਦਮਨਪ੍ਰੀਤ ਕੌਰ ਨੇ 95.4 ਫ਼ੀਸਦੀ ਅੰਕਾਂ ਨਾਲ ਪਹਿਲਾ, ਤਨਵੀਰ ਕੌਰ ਨੇ 94.6 ਫ਼ੀਸਦੀ ਅੰਕਾਂ ਨਾਲ ਦੂਜਾ, ਕੋਮਲ ਨੇ 92.6 ਫ਼ੀਸਦੀ ਅੰਕਾਂ ਨਾਲ ਤੀਜਾ, +1 ਨਾਨ ਮੈਡੀਕਲ 'ਚੋਂ ਕਿਰਨਜੀਤ ਕੌਰ ਨੇ 96.6 ਫ਼ੀਸਦੀ ਅੰਕਾਂ ਨਾਲ ਪਹਿਲਾ, +1 ਮੈਡੀਕਲ 'ਚੋਂ ਮੰਨਤ ਸੰਧੂ ਨੇ 81 ਫ਼ੀਸਦੀ ਅੰਕਾਂ ਨਾਲ ਪਹਿਲਾ, ਸਿਮਰਨਜੀਤ ਕੌਰ ਨੇ 79.4 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸੰਤ ਬਾਬਾ ਨਿਹਾਲ ਸਿੰਘ (ਹਰੀਆਂ ਬੇਲਾਂ) ਅਤੇ ਬੀਬੀ ਯਸ਼ਪਾਲ ਕੌਰ (ਹਰੀਆਂ ਬੇਲਾਂ) ਨੇ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਦੋਹਤਰੇ ਸ: ਮਹਾਂਵੀਰ ਸਿੰਘ ਅਤੇ ਸ: ਜੰਗ ਬਹਾਦਰ ਸਿੰਘ (ਕੈਨੇਡਾ) ਵੱਲੋਂ ਹਜ਼ਾਰ-ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਦੂਜੇ,ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 500-500 ਦਾ ਨਕਦ ਇਨਾਮ ਅਤੇ ਕਾਲਜ ਵੱਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਬੀ ਯਸ਼ਪਾਲ ਕੌਰ ( ਹਰੀਆਂ ਵੇਲਾਂ) ਨੇ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਨਤੀਜੇ ਦੀ ਵਧਾਈ ਦਿੱਤੀ ਅਤੇ ਨਵੇਂ ਦਾਖ਼ਲੇ ਕਰਵਾਉਣ ਦੀ ਅਪੀਲ ਵੀ ਕੀਤੀ | ਪ੍ਰੋਗਰਾਮ ਦੇ ਅੰਤ ਤੇ ਸਕੂਲ ਪਿ੍ੰਸੀਪਲ ਡਾ: ਮਨਜੀਤ ਕੌਰ ਨੇ ਮੁੱਖ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋ: ਨੀਲਮ ਸ਼ਰਮਾ ਨੇ ਬਖ਼ੂਬੀ ਨਿਭਾਈ |