28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਬੀਬੀ ਜੋਸ਼ ਦੀ ਅਗਵਾਈ 'ਚ ਢੋਲਵਾਹਾ ਦੇ ਅਨੇਕਾਂ ਪਰਿਵਾਰ ਭਾਜਪਾ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 03-04-2026
ਹੁਸ਼ਿਆਰਪੁਰ, 2 ਅਪ੍ਰੈਲ (ਬਲਜਿੰਦਰਪਾਲ ਸਿੰਘ)-ਹਲਕਾ ਸ਼ਾਮਚੁਰਾਸੀ 'ਚ ਭਾਜਪਾ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਜਨਰਲ ਸੈਕਟਰੀ ਧੀਰਜ ਕੁਮਾਰ ਤੇ ਸਰਕਲ ਪ੍ਰਧਾਨ ਜਨੌੜੀ ਡਿੰਪੀ ਦੀ ਪ੍ਰੇਰਨਾ ਸਦਕਾ ਸਾਬਕਾ ਮੰਤਰੀ, ਭਾਜਪਾ ਦੀ ਸੂਬਾ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸ਼ਾਮਚੁਰਾਸੀ ਬੀਬੀ ਮਹਿੰਦਰ ਕੌਰ ਜੋਸ਼ ਦੀ ਅਗਵਾਈ 'ਚ ਪਿੰਡ ਢੋਲਵਾਹਾ ਦੇ ਅਨੇਕਾਂ ਪਰਿਵਾਰ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਸੁਸ਼ਮਾ ਰਾਣੀ, ਵੀਨਾ ਰਾਣੀ, ਸੋਨੀਆ ਡਡਵਾਲ, ਵਿੱਦਿਆ ਦੇਵੀ, ਰਾਜ ਕੁਮਾਰੀ, ਕਿਰਨ ਬਾਲਾ, ਉਰਮਿਲਾ ਦੇਵੀ, ਸੁਰੇਸ਼ ਕੁਮਾਰੀ, ਆਸ਼ਾ ਰਾਣੀ, ਊਸ਼ਾ ਰਾਣੀ, ਸ਼ਕੁੰਤਲਾ ਦੇਵੀ, ਸੋਨੀਆ ਰਾਣੀ, ਨਰੇਸ਼ ਕੁਮਾਰ, ਸੁਮਨ ਰਾਣੀ, ਵੀਨਾ ਰਾਣੀ, ਸੁਨੀਤਾ ਰਾਣੀ, ਸ਼ੰਪੂ ਰਾਣੀ, ਨਿਰਮਲ ਕੌਰ ਆਦਿ ਨੂੰ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਨਮਾਨਿਤ ਕਰਦਿਆਂ ਬੀਬੀ ਜੋਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਦੇ ਚੱਲਦਿਆਂ ਅੱਜ ਲੋਕ ਵੱਡੀ ਗਿਣਤੀ 'ਚ ਭਾਜਪਾ ਨਾਲ ਜੁੜ ਰਹੇ ਹਨ ਤੇ ਭਾਜਪਾ ਦੇਸ਼ ਦੀ ਪ੍ਰਮੁੱਖ ਪਾਰਟੀ ਵਜੋਂ ਉੱਭਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦਾ ਵਿਕਾਸ ਸਹੀ ਅਰਥਾਂ 'ਚ ਹੋਣਾ ਚਾਹੀਦਾ ਹੈ ਤਾਂ 2027 ਦੀਆਂ ਚੋਣਾਂ 'ਚ ਸੂਬੇ 'ਚ ਭਾਜਪਾ ਦੀ ਸਰਕਾਰ ਬਣਨੀ ਬੇਹੱਦ ਜ਼ਰੂਰੀ ਹੈ, ਕਿਉਂਕਿ ਡਬਲ-ਇੰਜਣ ਸਰਕਾਰ ਨਾਲ ਹੀ ਕਿਸੇ ਵੀ ਸੂਬੇ ਦਾ ਸਹੀ ਅਰਥਾਂ 'ਚ ਵਿਕਾਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਜਿੱਥੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਅਸਫ਼ਲ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਭੇਜੀ ਗਈ ਰਾਸ਼ੀ ਦਾ ਵੀ ਦੁਰ-ਉਪਯੋਗ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਹੁਣ ਲੋਕ ਸਰਕਾਰ ਦੀਆਂ ਚਾਲਾਂ ਤੋਂ ਜਾਣੂ ਹੋ ਚੁੱਕੇ ਹਨ ਤੇ ਆਉਣ ਵਾਲਾ ਸਮਾਂ ਭਾਜਪਾ ਦਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਿਹਾਲਾ ਮੂੰਡੀਆਂ ਦੇ ਜੰਜ ਘਰ ਲਈ ਡਾ. ਰਵਜੋਤ ਸਿੰਘ ਵਲੋਂ 2 ਲੱਖ ਭੇਟ ਅਗਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ 'ਚ ਨਵੇਂ ਸੈਸ਼ਨ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਦਾ ਕੀਤਾ ਸਵਾਗਤ
Ad Position 24