ਦਸੂਹਾ, 2 ਅਪ੍ਰੈਲ (ਭੁੱਲਰ)-ਹਲਕਾ ਦਸੂਹਾ ਦੇ ਮਿਰਾਸਗੜ੍ਹ ਸਥਿਤ ਐਵਰਲਾਸਟਿੰਗ ਚਰਚ ਤੋਂ ਮਸੀਹੀ ਭਾਈਚਾਰੇ ਵਲੋਂ ਦਸੂਹਾ ਪਾਸਟਰ ਐਸੋਸੀਏਸ਼ਨ, ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀ ਅਗਵਾਈ ਹੇਠ ਪਾਸਟਰ ਡੈਨੀਅਲ ਮਸੀਹ ਅਤੇ ਪ੍ਰਧਾਨ ਸੋਹਣ ਮਸੀਹ ਦੀ ਪ੍ਰਧਾਨਗੀ ਹੇਠ ਪ੍ਰਾਰਥਨਾ ਉਪਰੰਤ ਸਲੀਬੀ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਯਾਤਰਾ ਵਿਚ ਪਾਸਟਰ ਸਾਹਿਬਾਨ ਅਤੇ ਸੀ.ਐੱਨ.ਐੱਫ. ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ | ਸੋਭਾ ਯਾਤਰਾ ਦੌਰਾਨ ਮੁੱਖ ਚੌਕਾਂ ਵਿਚ ਪ੍ਰਚਾਰ ਕੀਤਾ ਗਿਆ ਅਤੇ ਸੰਗਤਾਂ ਸਲੀਬ ਦੇ ਭਜਨਾਂ ਦਾ ਗੁਣਗਾਨ ਕਰ ਰਹੀਆਂ ਸਨ | ਯਾਤਰਾ ਤੋਂ ਪਹਿਲਾਂ ਹੋਏ ਇਕੱਠ ਵਿਚ ਸੰਗਤਾਂ ਨੇ ਭਜਨ ਗਾਏ | ਪਾਸਟਰ ਸਾਹਿਬਾਨ ਨੇ ਪ੍ਰਭੂ ਦੀ ਕੁਰਬਾਨੀ 'ਤੇ ਚਾਨਣਾ ਪਾਇਆ ਤੇ ਵਿਸ਼ਵ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਪਾਸਟਰ ਸੁਖਵਿੰਦਰ ਸੁੱਖੀ ਨੇ ਸਲੀਬ ਦੀ ਕੁਰਬਾਨੀ ਕਿਉਂ ਹੋਈ ਦੇ ਬਾਰੇ ਪਵਿੱਤਰ ਬਾਈਬਲ ਵਿਚੋਂ ਦੱਸਿਆ | ਉਨ੍ਹਾਂ ਪ੍ਰਭੂ ਦੇ ਸ਼ਹਾਦਤ ਅਰਥਾਤ ਬਲੀਦਾਨ ਵਾਲੇ ਵਿਚਾਰ ਨੂੰ ਅਪਣਾਉਣ 'ਤੇ ਇਸ ਵਿਚਾਰ ਦਾ ਪ੍ਰਚਾਰ ਕਰਨ ਦੀ ਅਪੀਲ ਕੀਤੀ | ਇਸ ਮੌਕੇ ਪਾ. ਕੁਲਦੀਪ, ਪਾ. ਬਲਵਿੰਦਰ ਮਸੀਹ, ਪਾ. ਕੇ. ਐਸ. ਭੱਟੀ, ਪਾ. ਦਵਿੰਦਰ ਮਸੀਹ, ਪਾ. ਸਾਧੂ ਕਸ਼ਯਪ, ਪਾ. ਸੈਮੂਅਲ, ੁਲੱਖਣ ਮਸੀਹ ਤੇ ਹੋਰ ਹਾਜ਼ਰ ਸਨ |