13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਝਪਟਮਾਰ ਵਿਅਕਤੀ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 08-04-2026

ਮਾਹਿਲਪੁਰ, 7 ਅਪ੍ਰੈਲ (ਰਜਿੰਦਰ ਸਿੰਘ)- ਮਾਹਿਲਪੁਰ-ਗੜ੍ਹਸ਼ੰਕਰ ਰੋਡ 'ਤੇ ਚੱਲ ਇਕ ਬੇਕਰੀ ਦੀ ਦੁਕਾਨ ਤੋਂ ਸਮਾਨ ਲੈ ਰਹੇ ਵਿਅਕਤੀ ਦੇ ਗਲੇ 'ਚੋ ਸੋਨੇ ਦੀ ਚੇਨ ਲਾਹ ਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਬਾਹਰ ਚੱਲ ਰਹੀ ਹੁੰਦਲ ਬੇਕਰੀ ਦੀ ਦੁਕਾਨ ਤੇ ਹੋਈ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਤੇ ਜਲਦ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ | ਡੇਅਰੀ ਦੇ ਮਾਲਕ ਨੇ ਦੱਸਿਆ ਕਿ ਇਕ ਵਿਅਕਤੀ ਆਪਣੇ ਬੱਚੇ ਸਮੇਤ ਸਮਾਨ ਖ਼ਰੀਦਣ ਲਈ ਆ ਰਿਹਾ ਸੀ ਤਾਂ ਅਚਾਨਕ ਪਹਿਲਾ ਤੋਂ ਇਸ ਵਿਅਕਤੀ ਦੇ ਪਿੱਛੇ ਲੱਗੇ ਲੁਟੇਰੇ ਉਸ ਦੀ ਮਹਿੰਗੀ ਚੇਨ ਖੋਹ ਕੇ ਫ਼ਰਾਰ ਹੋ ਗਏ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਡੇਅਰੀ 'ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਮੁਨਸ਼ੀ ਸੁਖਵਿੰਦਰ ਸਿੰਘ ਨੇ ਦੱਸਿਆ ਇਸ ਘਟਨਾ ਸਬੰਧੀ ਕੋਈ ਸ਼ਿਕਾਇਤ ਕਰਨ ਨਹੀਂ ਆਇਆ |

Ad Position 22
No active advertisement
ਪਿਛਲੀ ਖ਼ਬਰ ਕੰਢੀ ਖੇਤਰ ਸਮੇਤ ਮੁਕੇਰੀਆਂ ਹਲਕੇ ਨਾਲ ਕੀਤਾ ਜਾ ਰਿਹਾ ਮਤਰੇਆ ਸਲੂਕ- ਢਾਡੇਕਟਵਾਲ <br/> ਅਗਲੀ ਖ਼ਬਰ ਜਸਵੀਰ ਤਲਵਾੜਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
Ad Position 24