13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸੱਚੀ ਸੇਵਾ ਅਤੇ ਏਕਤਾ ਨਾਲ ਹੀ ਸਿਹਤਮੰਦ ਸਮਾਜ ਦੀ ਕੀਤੀ ਜਾ ਸਕਦੀ ਹੈ ਸਿਰਜਣਾ- ਬੀਬੀ ਔਲਖ <br/>

Ad Position 21
No active advertisement
ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਕਰਵਾਏ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਉਪਰੰਤ, ਨਾਲ ਚੇਅਰਪਰਸਨ ਬੀਬੀ ਦਵਿੰਦਰ ਕੌਰ ਔਲਖ, ਪਿ੍ੰਸੀਪਲ ਡਾ: ਡਿੰਪਲ ਸੰਧੂ, ਵਾਇਸ ਪਿ੍ੰਸੀਪਲ ਰਮਨਪ੍ਰੀਤ, ਪਿ੍ੰਸੀਪਲ ਰਣਜੀਤ ਕੌਰ ਤੇ ਹੋਰ | ਤਸਵੀਰ : ਹਮਸ਼ਾਇਨ ਸਟੂਡੀਓ <br/> 08-04-2026
ਹੁਸ਼ਿਆਰਪੁਰ, 7 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਕਾਲਜ ਦੀ ਚੇਅਰਪਰਸਨ ਤੇ ਮੈਨੇਜਿੰਗ ਡਾਇਰੈਕਟਰ ਬੀਬੀ ਦਵਿੰਦਰ ਕੌਰ ਔਲਖ, ਪਿ੍ੰਸੀਪਲ ਡਾ: ਡਿੰਪਲ ਸੰਧੂ, ਵਾਇਸ ਪਿ੍ੰਸੀਪਲ ਰਮਨਪ੍ਰੀਤ, ਜੀ.ਐੱਨ.ਐੱਮ. ਬਲਾਕ ਪਿ੍ੰਸੀਪਲ ਰਣਜੀਤ ਕੌਰ ਦੀ ਅਗਵਾਈ 'ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ 'ਟੂਗੈਦਰ ਫ਼ਾਰ ਹੈਲਥ, ਸਟੈਂਡ ਵਿਦ ਸਾਇੰਸ' ਵਿਸ਼ੇ ਨਾਲ ਸਬੰਧਿਤ ਫੂਡ ਸੇਫ਼ਟੀ ਤੇ ਪਬਲਿਕ ਹੈਲਥ, ਕਲੀਮੇਟ ਤੇ ਹੈਲਥ, ਮਾਲਨੂਟਰੇਸ਼ਨ, ਇੰਪੈਕਟ ਆਫ਼ ਸੋਸ਼ਲ ਮੀਡੀਆ ਤੇ ਓਰਲ ਪੇਪਰ ਪੈ੍ਰਜ਼ਨਟੇਸ਼ਨ ਅਤੇ ਰੀਲ ਮੇਕਿੰਗ ਮੁਕਾਬਲਿਆਂ ਰਾਹੀਂ ਵਿਦਿਆਰਥਣਾਂ 'ਚ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਉਕਤ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕਾਲਜ 'ਚ ਲੈਮਨ ਸਕੂਨ ਦੌੜ, ਪੰਜਾ ਲੜਾਉਣ, ਥ੍ਰੀ-ਲੈੱਗ ਦੌੜ, ਬੈਲੂਨ ਬੈਲੇਂਸਿੰਗ ਦੌੜ, ਮਿਊਜ਼ੀਕਲ ਚੇਅਰਜ਼, ਖੋ-ਖੋ, ਟੱਗ ਆਫ਼ ਵਾਰ ਆਦਿ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ | ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਦਵਿੰਦਰ ਕੌਰ ਔਲਖ ਨੇ ਕਿਹਾ ਕਿ ਸੱਚੀ ਸੇਵਾ ਅਤੇ ਏਕਤਾ ਨਾਲ ਹੀ ਅਸੀਂ ਸਿਹਤਮੰਦ ਸਮਾਜ ਬਣਾ ਸਕਦੇ ਹਾਂ | ਉਨ•ਾਂ ਕਿਹਾ ਕਿ ਖ਼ੁਸ਼ਹਾਲ ਜੀਵਨ ਦੀ ਅਸਲ ਦੌਲਤ ਤੰਦਰੁਸਤੀ ਹੀ ਹੈ | ਉਨ੍ਹਾਂ ਕਿਹਾ ਕਿ ਸਿਹਤ ਸਿਰਫ਼ ਬਿਮਾਰੀਆਂ ਤੋਂ ਬਚਾਅ ਨਹੀਂ, ਸਗੋਂ ਇਕ ਤੰਦਰੁਸਤ ਤੇ ਖ਼ੁਸ਼ਹਾਲ ਜੀਵਨ ਜਿਊਣ ਦੀ ਕੂੰਜੀ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਆਮ ਲੋਕਾਂ ਦੀ ਸਿਹਤ ਲਈ ਵਿਗਿਆਨ ਦੇ ਰਾਹ 'ਤੇ ਚੱਲਦੇ ਹੋਏ ਸਿਹਤਮੰਦ ਸਮਾਜ ਦਾ ਨਿਰਮਾਣ ਕਰਨ ਲਈ ਮਜ਼ਬੂਤ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਡਿੰਪਲ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਅੱਜ ਦੇ ਯੁੱਗ 'ਚ ਨਵੀਆਂ ਬਿਮਾਰੀਆਂ ਅਤੇ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ, ਉੱਥੇ ਵਿਗਿਆਨ ਅਤੇ ਵਿਗਿਆਨਕ ਸਿਹਤ ਸਹੂਲਤਾਂ ਹੀ ਸਾਨੂੰ ਸੁਰੱਖਿਆ ਅਤੇ ਸਹੀ ਦਿਸ਼ਾ ਵੱਲ ਲਿਜਾ ਸਕਦੀਆਂ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਅਸਰ, ਫੂਡ ਸੇਫ਼ਟੀ ਅਤੇ ਲੋਕਾਂ ਦੀ ਸਿਹਤ ਵਰਗੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਓਰਲ ਪੇਪਰ ਪੈ੍ਰਜ਼ਨਟੇਸ਼ਨ ਮੁਕਾਬਲੇ 'ਚ ਬੀ.ਐੱਸ.ਸੀ. (ਨਰਸਿੰਗ) ਪਹਿਲੇ ਸਮੈਸਟਰ ਦੀ ਵਿਦਿਆਰਥਣ ਜਪਜੋਤ ਕੌਰ ਨੇ ਪਹਿਲ, ਪੰਜਾ ਲੜਾਉਣ 'ਚ ਬੀ.ਐੱਸ.ਸੀ. (ਨਰਸਿੰਗ) ਪਹਿਲਾ ਸਮੈਸਟਰ ਦੀ ਦੀਕਸ਼ਾ ਨੇ ਪਹਿਲਾ, ਜੀ.ਐਨ.ਐਮ. ਦੂਸਰੇ ਸਾਲ ਦੀ ਜਸਲੀਨ ਨੇ ਦੂਸਰਾ, ਜੀ.ਐੱਨ.ਐੱਮ. ਸਾਲ ਪਹਿਲਾ ਦੀ ਹਰਮਨਜੀਤ ਨੇ ਤੀਸਰਾ ਸਥਾਨ, ਬੈਲੂਨ ਬੈਲੇਂਸਿੰਗ 'ਚ ਜੀ.ਐਨ.ਐਮ. ਸਾਲ ਦੂਸਰਾ ਦੀ ਸਿਮਰਨ ਤੇ ਜਸਲੀਨ ਨੇ ਪਹਿਲਾ, ਬੀ.ਐਸ.ਸੀ. (ਨਰਸਿੰਗ) ਸਮੈਸਟਰ 7 ਦੀ ਰਮਨਦੀਪ ਕੌਰ ਤੇ ਰਵਨੀਤ ਨੇ ਦੂਸਰਾ, ਜੀ.ਐੱਨ.ਐੱਮ. ਸਾਲ ਦੂਸਰਾ ਦੀ ਸਿਮਰਨਪ੍ਰੀਤ ਤੇ ਸਿਮਰਨਜੀਤ ਨੇ ਤੀਸਰਾ ਸਥਾਨ, ਲੈਮਨ ਸਪੂਨ ਦੌੜ 'ਚ ਬੀ.ਅੱੈਸ.ਸੀ. (ਨਰਸਿੰਗ) ਸਮੈਸਟਰ-6 ਦੀ ਈਸ਼ਾ ਨੇ ਪਹਿਲਾ, ਜੀ.ਐੱਨ.ਐੱਮ. ਸਾਲ ਦੂਸਰਾ ਦੀ ਜਸਮੀਨ ਨੇ ਦੂਸਰਾ, ਜੀ.ਐੱਨ.ਐੱਮ. ਸਾਲ ਦੂਸਰਾ ਦੀ ਲਵਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਖੋ-ਖੋ 'ਚ ਅਮਨਵੀਰ, ਮਨਪ੍ਰੀਤ, ਸਿਮਰਨਪ੍ਰੀਤ, ਆਸਥਾ, ਜਪਜੋਤ, ਚਾਂਦਨੀ, ਕੀਰਤਜੋਤ ਅਤੇ ਹੀਨਾ ਨੇ ਪਹਿਲਾ ਸਥਾਨ, ਟੱਗ ਆਫ਼ ਵਾਰ ਦੇ ਮੁਕਾਬਲੇ 'ਚ ਜਸਮੀਨ, ਰੀਤਿਕਾ, ਜਸਲੀਨ, ਗੋਲਡੀ ਤੇ ਸਿਮਰਨ ਨੇ ਪਹਿਲਾ ਸਥਾਨ ਅਤੇ ਥ੍ਰੀ-ਲੈੱਗ ਦੌੜ 'ਚ ਜਸਮੀਨ ਤੇ ਜਸਕੋਮਲ ਨੇ ਪਹਿਲਾ, ਪ੍ਰੀਅੰਕਾ ਤੇ ਰਵਨੀਤ ਨੇ ਦੂਸਰਾ ਸਥਾਨ ਅਤੇ ਨਵਨੀਤ ਤੇ ਚਾਂਦਨੀ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਜੇਤੂ ਵਿਦਿਆਰਥਣਾਂ ਨੂੰ ਚੇਅਰਪਰਸਨ ਤੇ ਐੱਮ. ਡੀ. ਬੀਬੀ ਦਵਿੰਦਰ ਕੌਰ ਔਲਖ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਪੁਲਿਸ... ਅਗਲੀ ਖ਼ਬਰ ਕੰਢੀ ਖੇਤਰ ਸਮੇਤ ਮੁਕੇਰੀਆਂ ਹਲਕੇ ਨਾਲ ਕੀਤਾ ਜਾ ਰਿਹਾ ਮਤਰੇਆ ਸਲੂਕ- ਢਾਡੇਕਟਵਾਲ <br/>
Ad Position 24