ਮੁਕੇਰੀਆਂ, 7 ਅਪ੍ਰੈਲ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਹੈੱਡ ਆਫ਼ਿਸ ਮੁਕੇਰੀਆਂ ਦਾ ਡੈਲੀਗੇਟ ਇਜਲਾਸ ਅਤੇ ਚੋਣ ਮਿਤੀ 11 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ੍ਰੀ ਮੌਨਸਰ ਮੰਦਿਰ ਨਜ਼ਦੀਕ ਹਾਜੀਪੁਰ ਬੱਸ ਅੱਡਾ ਮੁਕੇਰੀਆਂ ਵਿਖੇ ਹੋਵੇਗੀ ਜਿਸ ਵਿਚ ਪੈਨਸ਼ਨਰਜ਼ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਅਤੇ ਵਿਧਾਨਿਕ ਮੰਗਾਂ ਪ੍ਰਤੀ ਸਰਕਾਰ ਦੇ ਰਵਈਏ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ | ਇਹ ਜਾਣਕਾਰੀ ਨਰਿੰਦਰ ਸਿੰਘ ਗੋਲੀ ਅਤੇ ਕੁੰਵਰ ਰਕੇਸ਼ ਸਿੰਘ ਤਹਿਸੀਲ ਪ੍ਰਧਾਨ ਨੇ ਦਿੱਤੀ | ਉਨ੍ਹਾਂ ਕਿਹਾ ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਤੇ ਸਕੱਤਰ ਦੀ ਚੋਣ ਕੀਤੀ ਜਾਵੇਗੀ | ਚੋਣ ਪ੍ਰਕਿਰਿਆ ਸਾਥੀ ਬਹਾਦਰ ਸਿੰਘ ਸੰਪਾਦਕ ਮੁਲਾਜ਼ਮ ਕੇਂਦਰ ਦੀ ਦੇਖ-ਰੇਖ ਹੇਠ ਵਿਚ ਹੋਵੇਗੀ, ਜਿਸ ਲਈ ਸਾਥੀ ਸੁਜਾਨ ਸਿੰਘ ਪ੍ਰਜਾਇਡਿੰਗ ਅਫ਼ਸਰ ਅਤੇ ਹਰਭਜਨ ਸਿੰਘ ਅਜਨੋਹਾ ਅਬਜ਼ਰਵਰ ਦੀ ਜ਼ਿੰਮੇਵਾਰੀ ਨਿਭਾਉਣਗੇ | ਉਨ੍ਹਾਂ ਤਹਿਸੀਲ ਮੁਕੇਰੀਆਂ ਦੇ ਸਮੂਹ ਪੈਨਸ਼ਨਰ ਸਾਥੀਆਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਡੈਲੀਗੇਟ ਇਜਲਾਸ ਵਿਚ ਸ਼ਾਮਿਲ ਹੋਣ ਤਾਂ ਜੋ ਦੂਸਰੀਆਂ ਤਹਿਸੀਲਾਂ ਤੋਂ ਆਏ ਹੋਏ ਡੈਲੀਗੇਟ ਸਾਥੀਆਂ ਦਾ ਸਵਾਗਤ ਕੀਤਾ ਜਾ ਸਕੇ |