29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੋਟਫ਼ਤੂਹੀ ਬਿਜਲੀ ਘਰ ਵਿਚ ਦੇਰ ਰਾਤ ਚੋਰੀ-ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 12-04-2026
ਕੋਟਫ਼ਤੂਹੀ, 11 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਬਿਜਲੀ ਘਰ ਦੇ ਮੁੱਖ ਦਫ਼ਤਰ ਦੇ ਸਟੋਰ ਰੂਮ ਵਿਚੋਂ ਅੰਦਰ ਪਈਆਂ ਅਲਮੀਨੀਅਮ ਦੀਆਂ ਤਾਰਾਂ ਦੇ ਬੰਡਲ, ਘਰਾਂ ਤੇ ਮੋਟਰਾਂ ਨੂੰ ਪੈਣ ਵਾਲੀਆ ਕੇਬਲਾਂ ਚੋਰੀ ਹੋਣ ਦੀ ਖ਼ਬਰ ਹੈ | ਸਵੇਰੇ ਦਫ਼ਤਰ ਖੋਲ੍ਹਣ 'ਤੇ ਇਸ ਦੀ ਜਾਣਕਾਰੀ ਮੁਲਾਜ਼ਮਾਂ ਨੂੰ ਮਿਲੀ | ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਚੋਰ ਲਗਭਗ ਅੱਧੀ ਰਾਤ 12 ਕੁ ਵਜੇ ਦੇ ਕਰੀਬ ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ ਪਾਲਦੀ ਉਪ ਮੰਡਲ ਕੋਟਫ਼ਤੂਹੀ ਦਫ਼ਤਰ ਵਿਖੇ ਦਾਖਲ ਹੋ ਕੇ ਦਫ਼ਤਰ ਦੇ ਸਟੋਰ ਰੂਮ ਤੇ ਬਿੱਲ ਲੈਣ ਵਾਲੇ ਕਮਰੇ ਦੇ ਤਾਲੇ ਤੋੜ ਕੇ ਸਟੋਰ ਰੂਮ ਦੇ ਅੰਦਰੋਂ 260076 ਰੁਪਏ ਦੀਆਂ ਨਵੀਆਂ ਅਲਮੀਨੀਅਮ ਦੀਆ ਤਾਰਾਂ ਦੇ ਬੰਡਲ, ਘਰਾਂ ਤੇ ਮੋਟਰਾਂ ਨੂੰ ਪਾਉਣ ਵਾਲੀਆ ਤਾਰਾਂ ਦੇ ਬੰਡਲ ਚੋਰੀ ਕਰ ਕੇ ਲੈ ਗਏ | ਇਹ ਘਟਨਾ ਅੰਦਰ ਲੱਗੇ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈਆਂ | ਜਿਸ ਦੇ ਅਨੁਸਾਰ ਚੋਰਾਂ ਦੀ ਗਿਣਤੀ ਲਗਭਗ 7 ਦੇ ਕਰੀਬ ਸੀ |
Ad Position 22
No active advertisement
ਪਿਛਲੀ ਖ਼ਬਰ ਐਡ: ਘੁੰਮਣ ਵਲੋਂ ਐਡਵੋਕੇਟ ਡਾ. ਰਜਨੀ ਨੰਦਾ ਨੂੰ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦਾ ਮੈਂਬਰ ਬਣਨ 'ਤੇ ਵਧਾਈ ਦਿੱਤੀ ਅਗਲੀ ਖ਼ਬਰ ਲਾਲੀ ਬਾਜਵਾ ਵਲੋਂ ਜ਼ਿਲ੍ਹਾ ਸ਼ਹਿਰੀ ਜਥੇਬੰਦੀ 'ਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ
Ad Position 24