ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਅੱਡਾ ਚੱਗਰਾਂ ਵਿਖੇ ਗੈਸ ਖਪਤਕਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਧੀਮਾਨ ਨੇ ਲੋਕਾਂ ਦੀਆਂ ਮੁਸ਼ਿਕਲਾਂ ਸੁਣੀਆਂ ਤੇ ਕੇਂਦਰ ਸਰਕਾਰ ਦੇ ਪੈਟਰੋਲੀਅਮ ਮੰਤਰਾਲੇ ਵਲੋਂ ਗੈਸ ਦੀ ਕੋਈ ਘਾਟ ਸਬੰਧੀ ਬੋਲੇ ਜਾ ਰਹੇ ਗੁੰਮਰਾਹ ਕਰਨ ਦੇ ਚੱਲਦਿਆਂ ਸਾਰਾ ਖਮਿਆਜਾ ਆਮ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ | ਸਰਕਾਰ ਦੀ ਦਿੱਲੀ ਬੈਠ ਕੇ ਬੂਕਿੰਗ ਸੰਬੰਧੀ ਨਵੀਆਂ ਨਵੀਆਂ ਨੀਤੀਆਂ ਬਣਾ ਕੇ ਮੁਸ਼ਿਕਲਾਂ ਪੈਦਾ ਕਰਕੇ ਹੇਠਲੇ ਪਧੱਰ ਤੇ ਖਪਤਕਾਰਾਂ ਨੂੰ ਪਰੇਸ਼ਾਨ ਕਰਵਾ ਰਹੀ ਹੈ | ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਤਾਂ ਓ.ਟੀ.ਪੀ ਬੂਕਿੰਗ ਲਈ ਮੋਬਾਇਲ ਆਉਂਦਾ ਸੀ ਤਾਂ ਕਿ ਗੈਸ ਦੀ ਸਪਲਾਈ ਸਿਰਫ ਅਸਲੀ ਖਪਤਕਾਰ ਨੂੰ ਹੀ ਮਿਲ ਸਕੇ | ਹੁਣ ਪੈਟਰੋਲੀਮ ਕੰਪਨੀਆਂ ਨੇ ਓ.ਟੀ.ਪੀ ਨੂੰ ਬਦਲੀ ਕਰਕੇ ਡੀ.ਏ.ਸੀ (ਡਲਿਵਰੀ ਅਥਾਨਟੀਕੇਸ਼ਨ ਕੋਡ) ਨੰਬਰ ਕਰ ਦਿੱਤਾ, ਪਰ ਲੋਕ ਹਾਲੇ ਵੀ ਓ.ਟੀ.ਪੀ ਨੰਬਰ ਲਭਦੇ ਰਹਿੰਦੇ ਹਨ | ਅਨੇਕਾਂ ਖਪਤਕਾਰਾਂ ਨੂੰ ਤਾਂ ਡੀ.ਏ.ਸੀ ਦਾ ਅਸਲੀ ਮਤਲਵ ਵੀ ਨਹੀਂ ਪਤਾ | ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਡੀਏਸੀ ਨੰਬਰ ਕਿਥੇ ਚਲੇ ਜਾਂਦਾ ਹੈ? ਕਈ ਅਜਿਹੇ ਵੀ ਖਪਤਕਾਰ ਹਨ ਜਿਨ੍ਹਾਂ ਨੂੰ ਬੂਕਿੰਗ ਉਪਰੰਤ ਵੀ ਡਲੀਵਰੀ ਸਮੇਂ ਸਿਰ ਨਹੀਂ ਮਿਲਦੀ | ਧੀਮਾਨ ਨੇ ਕਿਹਾ ਕਿ ਘਰੈਲੂ ਗੈਸ ਇਕ ਚੁਲ੍ਹੇ ਦਾ ਧੂਆਂ ਰਹਿਤ ਇਕ ਬਾਲਣ ਹੈ | ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਅਤੇ ਪਿੰਡਾਂ ਵਿਚ ਸਪਲਾਈ ਦੀਆਂ ਅਲੱਗ ਅਲੱਗ ਨੀਤੀਆਂ ਹਨ | ਪੈਟਰੋਲੀਅਮ ਕੰਪਨੀਆਂ ਅਨੁਸਾਰ ਸ਼ਹਿਰਾਂ ਵਿਚ 25 ਦਿਨਾਂ ਤੱਕ ਸਿਲੰਡਰ ਚਲਦਾ ਹੈ ਤੇ ਪਿੰਡਾਂ ਵਿਚ ਲਗਭਗ 45 ਦਿਨ, ਜਦੋਂ ਹੁਣ ਗੈਸ ਦੀ ਖਪਤ ਪਰਿਵਾਰ ਦੀ ਗਿਣਤੀ ਅਨੁਸਾਰ ਹੈ | ਲੋਕ ਗੈਸ ਨੂੰ ਪੀਂਦੇ ਨਹੀਂ ਤੇ ਨਾ ਹੀ ਦੁਰਵਰਤੋਂ ਕਰਦੇ ਹਨ ਤੇ ਨਾ ਹੀ ਕਰ ਸਕਦੇ ਹਨ | ਸਿਰਫ ਖਾਣਾ ਬਣਾਉਣ ਲਈ ਹੀ ਵਰਤੋਂ ਕਰਦੇ ਹਨ | ਧੀਮਾਨ ਨੇ ਕਿਹਾ ਕਿ ਅਗਰ ਗੈਸ ਕੰਪਨੀਆਂ ਨੇ ਗੈਸ ਸਪਲਾਈ ਵਿਚ ਸੁਧਾਰ ਨਹੀਂ ਕੀਤਾ ਤਾਂ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਤੇ ਸਪਲਾਈ ਵਿਚ ਭਿ੍ਸ਼ਟਾਚਾਰ ਨੂੰ ਕੰਪਨੀਆਂ ਦੀਆਂ ਚੋਰ ਮੋਰੀਆਂ ਨੂੰ ਨੰਗਾ ਕੀਤਾ ਜਾਵੇਗਾ | ਇਸ ਮੌਕੇ ਕਰਮਵੀਰ ਸਿੰਘ,ਜੈਦੀਪ ਸਿੰਘ, ਪ੍ਰਭਦੀਪ ਸਿੰਘ,ਜਗਦੀਸ਼ ਲਾਲ,ਹਰਜਿੰਦਰ ਸਿੰਘ, ਰਾਜੇਸ਼ ਕੁਮਾਰ,ਸੋਨੀਆ,ਅਮਨਦੀਪ ਕੌਰ,ਗੁਰਦੇਵ ਸਿੰਘ ਆਦਿ ਹਾਜਰ ਸਨ |