ਰਾਮਗੜ੍ਹ ਸੀਕਰੀ, 11 ਅਪ੍ਰੈਲ (ਕਟੋਚ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਬੋਰਡ ਦੇ ਨਤੀਜਿਆਂ ਵਿਚ ਬਲਾਕ ਤਲਵਾੜਾ ਅਧੀਨ ਸਰਕਾਰੀ ਮਿਡਲ ਸਕੂਲ ਦੇਹਰੀਆਂ ਲੋਅਰ ਦੀ ਹੋਣਹਾਰ ਵਿਦਿਆਰਥਣ ਸੁਨੈਨਾ ਠਾਕੁਰ ਪੁੱਤਰੀ ਸ੍ਰੀ ਓਮ ਪ੍ਰਕਾਸ਼ ਨੇ ਇਤਿਹਾਸ ਰਚਦਿਆਂ 593/600 ਅੰਕ ਹਾਸਲ ਕਰਕੇ ਜ਼ਿਲ੍ਹੇ ਭਰ ਵਿਚ ਅੱਵਲ ਆ ਕੇ ਸਕੂਲ, ਇਲਾਕੇ ਅਤੇ ਅਧਿਆਪਕਾਂ ਦਾ ਨਾਂ ਚਮਕਾਇਆ ਹੈ | ਹੋਣਹਾਰ ਸੁਨੈਨਾ ਠਾਕੁਰ ਨੇ 98.83 ਫ਼ੀਸਦੀ ਅੰਕ ਹਾਸਲ ਕੀਤੇ ਹਨ ਅਤੇ ਬੋਰਡ ਦੀ ਮੈਰਿਟ ਸੂਚੀ ਵਿਚ 32ਵਾਂ ਸਥਾਨ ਅਤੇ 7ਵਾਂ ਰੈਂਕ ਪ੍ਰਾਪਤ ਕੀਤਾ ਹੈ | ਸਕੂਲ ਪ੍ਰਮੁੱਖ ਸ੍ਰੀ ਕੁਲਵੰਤ ਸਿੰਘ ਨੇ ਵਿਦਿਆਰਥਣ ਦੀ ਇਸ ਮਾਣਮੱਤੀ ਉਪਲਬਧੀ ਤੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦਿਆਰਥਣ ਦੀ ਇਸ ਉਪਲਬਧੀ ਲਈ ਜਿੱਥੇ ਵਿਦਿਆਰਥਣ ਦੀ ਜੀ ਤੋੜ ਮਿਹਨਤ, ਉੱਥੇ ਅਧਿਆਪਕਾਂ ਦਾ ਸਟੀਕ ਮਾਰਗ ਦਰਸ਼ਨ ਵੀ ਉਨ੍ਹਾਂ ਹੀ ਜ਼ਿੰਮੇਵਾਰ ਹੈ | ਨਤੀਜੇ ਦੀ ਜਾਣਕਾਰੀ ਮਿਲਣ 'ਤੇ ਸਕੂਲ ਦਾ ਸਮੂਹ ਸਟਾਫ਼ ਮੈਰੀਟੋਰੀਅਸ ਵਿਦਿਆਰਥਣ ਸੁਨੈਨਾ ਠਾਕੁਰ ਦੇ ਘਰ ਪਹੁੰਚਿਆ ਤੇ ਵਿਦਿਆਰਥਣ ਸਮੇਤ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣ ਸਮੇਤ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਅਧਿਆਪਕ ਗੁਰਪ੍ਰੀਤ ਸਿੰਘ, ਸਰਪੰਚ ਜਸਵੰਤ ਸਿੰਘ ਵੀ ਹਾਜ਼ਰ ਸਨ |