31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੂਫੀ ਸੰਤ ਬਾਬਾ ਫਰੀਦ ਡੇਰਾ ਚੱਕ ਪੰਡਾਈਨ ਵਿਖੇ ਸਾਲਾਨਾ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 12-04-2026
ਤਲਵਾੜਾ, 11 ਅਪ੍ਰੈਲ (ਮਨੀਸ਼ਾ ਮਹਿਤਾ)- ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੇ ਡੇਰਾ ਚੱਕ ਪੰਡਾਈਨ ਵਿਖੇ ਸਲਾਨਾ ਭੰਡਾਰਾ ਗੱਦੀ ਨਸ਼ੀਨ ਬਾਬਾ ਕਮਾਲੇ ਸ਼ਾਹ ਚਿਸ਼ਤੀ ਦੀ ਰਹਿਨੁਮਾਈ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਉਚੇਚੇ ਤੌਰ 'ਤੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਸਾਥੀਆਂ ਸਮੇਤ ਸ਼ਰਧਾ ਨਾਲ ਹਾਜ਼ਰੀ ਭਰੀ | ਇਸ ਮੌਕੇ ਉਨ੍ਹਾਂ ਨੇ ਸਮੂਹ ਲੋਕਾਂ ਦੀ ਚੜ੍ਹਦੀ ਕਲਾ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਸਿੱਧੂ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਸਾਨੂੰ ਇਨਸਾਨੀਅਤ, ਪਿਆਰ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਂਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਮਾਜ ਨੂੰ ਇਨ੍ਹਾਂ ਮਹਾਨ ਸੂਫ਼ੀ ਸੰਤਾਂ ਦੇ ਰਸਤੇ 'ਤੇ ਚੱਲਣ ਦੀ ਲੋੜ ਹੈ ਤਾਂ ਜੋ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣੀ ਰਹੇ | ਉਨ੍ਹਾਂ ਨੇ ਹੋਰ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਲੋਕਾਂ ਨੂੰ ਇਕੱਠੇ ਹੋਣ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੇ ਹਨ | ਐਡਵੋਕੇਟ ਸਿੱਧੂ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਸਹਿਣਸ਼ੀਲਤਾ ਅਤੇ ਆਪਸੀ ਸਤਿਕਾਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ | ਇਸ ਮੌਕੇ ਡੇਰਾ ਪ੍ਰਬੰਧਕਾਂ ਵਲੋਂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਅਤੇ ਹੋਰਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਸਮਾਗਮ ਵਿਚ ਐਡਵੋਕੇਟ ਸਿੱਧੂ ਤੋਂ ਇਲਾਵਾ ਸੁਸ਼ੀਲ ਸੰਧੂ, ਨਵਦੀਪ ਸਿੰਘ ਵਿਰਕ, ਅਨਿਲ ਠਾਕੁਰ, ਡਾਕਟਰ ਸੁਖਦੇਵ ਸਿੰਘ, ਇੰਜੀਨੀਅਰ ਹਰਮਨਪ੍ਰੀਤ ਸਿੰਘ, ਸ਼ਿਵ ਸੈਨਾ ਪ੍ਰਧਾਨ ਹੈਪੀ, ਲਾਡੀ ਰਜਵਾਲ, ਰਮਨ ਕੁਮਾਰ ਫ਼ੌਜੀ, ਬਿੱਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਵਿ੍ੰਦਾਵਨ ਯਮੁਨਾ ਨਦੀ 'ਚ ਹੋਈ ਘਟਨਾ 'ਤੇ ਖੰਨਾ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬਾਬਾ ਬੁੱਢਾ ਜੀ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਸਥਾਨ ਹਾਸਿਲ ਕੀਤਾ
Ad Position 24