ਬੀਣੇਵਾਲ, 11 ਅਪ੍ਰੈਲ (ਬੈਜ ਚੌਧਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ਮੁਤਾਬਿਕ ਸ਼ੀਲਾ ਦੇਵੀ ਮਾਡਲ ਹਾਈ ਸਕੂਲ ਬੀਣੇਵਾਲ ਦਾ ਵਿਦਿਆਰਥੀ ਰੋਹਨ ਪੁਰੀ ਪੁੱਤਰ ਰਜਨੀਸ਼ ਕੁਮਾਰ ਪੁਰੀ ਵਾਸੀ ਬੀਣੇਵਾਲ ਨੇ 98.83 ਫ਼ੀਸਦੀ ਅੰਕ ਪ੍ਰਾਪਤ ਕਰਕੇ ਨਵਾਂ ਇਤਿਹਾਸ ਰਚਿਆ ਹੈ | ਰੋਹਨ ਪੁਰੀ ਨੇ ਪੰਜਾਬ ਪੱਧਰ 'ਤੇ 33ਵਾਂ ਸਥਾਨ ਹਾਸਲ ਕਰਕੇ ਮੈਰਿਟ 'ਚ ਨਾਮ ਦਰਜ ਕਰਵਾਇਆ ਅਤੇ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ |