ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਹੁਸ਼ਿਆਰਪੁਰ ਵੱਲੋਂ ਰੌਸ਼ਨ ਗਰਾਉਂਡ 'ਚ 14 ਤੋਂ 20 ਅਪ੍ਰੈਲ ਤੱਕ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਸੰਬੰਧ 'ਚ ਸੁੰਦਰ ਅਤੇ ਦਿਵਯ ਕਲਸ਼ ਯਾਤਰਾ ਕੱਢੀ ਗਈ | ਇਹ ਸ੍ਰੀਮਦ ਭਾਗਵਤ ਕਥਾ ਦਾ ਵਿਆਖਿਆਨ ਆਸ਼ੂਤੋਸ਼ ਮਹਾਰਾਜ ਦੀ ਅਨੁਆਈ ਭਾਗਵਤ ਭਾਸਕਰ ਸਾਧਵੀ ਵੈਸ਼ਣਵੀ ਭਾਰਤੀ ਵੱਲੋਂ ਕੀਤਾ ਜਾਵੇਗਾ | ਕਲਸ਼ ਯਾਤਰਾ ਦਾ ਸ਼ੁਭਾਰੰਭ ਵੈਦਿਕ ਮੰਤਰੋਚਾਰਣ ਅਤੇ ਵਿਧੀਵਤ ਪੂਜਨ ਨਾਲ ਪੰਡਿਤ ਇੰਦਰੇਸ਼ ਸ਼ਰਮਾ ਵੱਲੋਂ ਕਰਵਾਇਆ ਗਿਆ | ਇਸ ਮੌਕੇ ਆਸ਼ੂਤੋਸ਼ ਮਹਾਰਾਜ ਦੇ ਅਨੁਆਈ ਸਵਾਮੀ ਸੱਜਨਾਨੰਦ, ਸਾਧਵੀ ਸ਼ੰਕਰਪ੍ਰੀਤਾ ਭਾਰਤੀ, ਸਾਧਵੀ ਰਾਜਵੰਤ ਭਾਰਤੀ ਸਮੇਤ ਸੰਤ ਮਹਾਂਪੁਰਸ਼ ਸ਼ਾਮਲ ਸਨ | ਉਨ੍ਹਾਂ ਕਿਹਾ ਕਿ ਇਹ ਯਾਤਰਾ ਕੇਵਲ ਧਾਰਮਿਕ ਆਯੋਜਨ ਨਹੀਂ, ਸਗੋਂ ਸਮਾਜ ਵਿਚ ਅਧਿਆਤਮਿਕ ਚੇਤਨਾ, ਨੈਤਿਕ ਮੁੱਲਾਂ, ਨਸ਼ਾ ਮੁਕਤੀ ਅਤੇ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਦੇਣ ਦਾ ਮਾਧਿਅਮ ਵੀ ਹੈ | ਇਸ ਮੰਗਲਮਈ ਕਲਸ਼ ਯਾਤਰਾ ਦਾ ਸ਼ੁੱਭ ਆਰੰਭ ਰੌਸ਼ਨ ਗਰਾਉਂਡ ਤੋਂ ਮਨੀਸ਼ ਗੁਪਤਾ ਆਪਣੇ ਪਰਿਵਾਰ ਸਮੇਤ (ਮੁੱਖ ਜਜਮਾਨ), ਰਾਹੁਲ, ਦਿਨੇਸ਼ ਕੌਸ਼ਲ, ਨਿਤਿਨ ਗੁਪਤਾ ਨੰਨੂ, ਨਿਤਿਨ ਗਾਂਧੀ, ਹਰੀਸ਼ ਆਨੰਦ, ਹਰੀਸ਼ ਖੋਸਲਾ, ਲਾਇਨ ਵਿਜੈ ਅਰੋੜਾ, ਸੁਰਿੰਦਰ ਅਗਰਵਾਲ ਵੱਲੋਂ ਭਾਗਵਤ ਪੂਜਨ ਕਰਕੇ ਕੀਤਾ ਗਿਆ | ਯਾਤਰਾ ਦੇ ਅੱਗੇ ਭਗਵਾਨ ਸ੍ਰੀ ਕਿ੍ਸ਼ਨ ਦਾ ਆਕਰਸ਼ਕ ਰਥ ਸ਼ਰਧਾਲੂਆਂ ਦੇ ਆਕਰਸ਼ਣ ਦਾ ਕੇਂਦਰ ਰਿਹਾ, ਜਦਕਿ ਪੀਲੀਆਂ ਸਾੜੀਆਂ ਵਿਚ ਸਜੀਆਂ ਭੈਣਾਂ ਵੱਲੋਂ ਸਿਰ ਉੱਤੇ ਧਾਰੇ ਕਲਸ਼ਾਂ ਨੇ ਵਾਤਾਵਰਣ ਨੂੰ ਦਿਵਯ ਅਤੇ ਅਲੌਕਿਕ ਬਣਾ ਦਿੱਤਾ | ਕਲਸ਼ ਯਾਤਰਾ ਦੌਰਾਨ ਨਸ਼ਾ ਮੁਕਤੀ ਅਤੇ ਨਾਰੀ ਸਸ਼ਕਤੀਕਰਨ ਦਾ ਸੰਦੇਸ਼ ਵੀ ਦਿੱਤਾ ਗਿਆ | ਅੰਤ ਵਿਚ ਸ੍ਰੀਮਦ ਭਾਗਵਤ ਮਹਾਪੁਰਾਣ ਨੂੰ ਵਿਧੀਵਤ ਕਥਾ ਸਥਲ 'ਤੇ ਸਥਾਪਿਤ ਕਰਕੇ ਕਲਸ਼ ਯਾਤਰਾ ਨੂੰ ਵਿਸ਼ਰਾਮ ਦਿੱਤਾ ਗਿਆ | ਇਸ ਕਲਸ਼ ਯਾਤਰਾ 'ਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਮਾਰਕੀਟ ਕਮੇਟੀ ਚੇਅਰਮੈਨ ਜਸਪਾਲ ਸਿੰਘ ਚੇਚੀ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਚੇਅਰਮੈਨ ਸੰਦੀਪ ਸੈਣੀ, ਚੇਅਰਪਰਸਨ ਕਰਮਜੀਤ ਕੌਰ , ਮੇਅਰ ਸੁਰਿੰਦਰ ਕੁਮਾਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਮਨੋਜ ਕਪੂਰ, ਜਗਦੀਸ਼ ਅਗਰਵਾਲ, ਉਮੇਸ਼ ਗੁਪਤਾ, ਕਮਲਜੀਤ ਸੇਤੀਆ, ਵਿਕਰਾਂਤ ਸ਼ਰਮਾ, ਹਰੀਸ਼ ਆਨੰਦ, ਬਿੱਟੂ ਭਾਟੀਆ, ਪ੍ਰੇਮਪਾਲ, ਅਤੁੱਲ ਸ਼ਰਮਾ, ਰਾਕੇਸ਼ ਅਗਰਵਾਲ, ਭਾਰਤ ਭੂਸ਼ਣ ਵਰਮਾ, ਰਘੁਨੰਦਨ, ਰਵੀ ਗੋਇਲ, ਰਾਕੇਸ਼ ਸੂਰੀ, ਗੋਪੀ ਚੰਦ ਕਪੂਰ, ਵਿਜੈ ਅਰੋੜਾ, ਗੁਲਸ਼ਨ ਅਰੋੜਾ, ਜਤਿੰਦਰ ਸੂਦ, ਸੰਦੀਪ ਅਗਰਵਾਲ, ਅਸ਼ਵਨੀ ਛੋਟਾ, ਪਵਨ ਸ਼ਰਮਾ, ਮਨੋਜ ਓਹਰੀ, ਪ੍ਰਸ਼ਾਂਤ ਸੇਠੀ, ਰਵਿੰਦਰ ਅਗਰਵਾਲ, ਲਾਇਨ ਵਿਜੇ ਅਰੋੜਾ, ਹਰੀਸ਼ ਖੋਸਲਾ, ਰਾਜੂ, ਰਾਜੀਵ ਮਹਾਜਨ, ਸ਼ਿਵਮ ਓਹਰੀ, ਸੂਰਜ ਸ਼ਰਮਾ, ਡਾ. ਗੁਲਸ਼ਨ ਰਾਏ, ਸ਼ੈਲੀ, ਵਿਵੇਕ ਬਾਂਸਲ, ਗੌਰਵ, ਪੰਕਜ ਬੱਗਾ, ਰਮੇਸ਼, ਪਾਲੀ, ਮੋਹਿਤ, ਦੀਪਕ ਮਰਵਾਹਾ, ਸ਼ਾਖਾ ਬੱਗਾ, ਹਰਪ੍ਰੀਤ, ਅਮਿੱਤ ਅਗਰਵਾਲ, ਰੋਹਿਤ ਬੱਸੀ ਸਮੇਤ ਹੋਰ ਲੋਕ ਹਾਜ਼ਰ ਸਨ |