01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲੈਵੇਂਦਰ ਖੇਤੀ ਦੀਆਂ ਸੰਭਾਵਨਾਵਾਂ ਤੇ ਚੁਨੌਤੀਆਂ ਵਿਸ਼ੇ 'ਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 12-04-2026
ਰਾਮਗੜ੍ਹ ਸੀਕਰੀ, 11 ਅਪ੍ਰੈਲ (ਕਟੋਚ)-ਪੰਜਾਬ ਸਟੇਟ ਕਾਉਸਿਲ ਫ਼ਾਰ ਸਾਇੰਸ ਅਤੇ ਟੈਕਨੌਲੋਜੀ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਲੈਵੇਂਦਰ ਖੇਤੀ ਦੀਆਂ ਸੰਭਾਵਨਾਵਾਂ ਅਤੇ ਚੁਨੌਤੀਆਂ ਵਿਸ਼ੇ 'ਤੇ ਸਰਕਾਰੀ ਕਾਲਜ ਤਲਵਾੜਾ ਵਿਖੇ ਇਕ ਰੋਜ਼ਾ ਸੈਮੀਨਾਰ ਲੈਕਚਰਾਰ ਜਗਜੀਤ ਸਿੰਘ ਸਟੇਟ ਐਵਾਰਡੀ ਅਤੇ ਹਰਦੀਪ ਕੁਮਾਰ ਦੀ ਸੁਚੱਜੀ ਅਗਵਾਈ ਵਿਚ ਲਗਾਇਆ ਗਿਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਮਹੰਤ ਰਾਜ ਗਿਰੀ ਕਮਾਹੀ ਦੇਵੀ ਹਾਜ਼ਰ ਹੋਏ ਅਤੇ ਡਾਕਟਰ ਸ਼ਿਖਾ ਸ਼ਰਮਾ ਡਾਈਟ ਪਿ੍ੰਸੀਪਲ, ਹੈੱਡ ਮਾਸਟਰ ਅਮਰਿੰਦਰ ਪਾਲ ਢਿੱਲੋਂ, ਰਿਦਾਯੂ ਬੋਟੈਨਿਕਸ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਅਰਜਨ ਰਹਿਣਾ ਵੱਲੋਂ ਵੀ ਇਸ ਸੈਮੀਨਾਰ ਵਿਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਤਲਵਾੜਾ ਕਮਾਹੀ ਦੇਵੀ ਤੇ ਹਾਜੀਪੁਰ ਬਲਾਕਾਂ ਦੇ ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਇੱਕੋ ਕਲੱਬ ਇੰਚਾਰਜਾਂ ਤੇ ਸਰਕਾਰੀ ਕਾਲਜ ਤਲਵਾੜਾ ਦੇ ਪੰਜਾਬ ਵਿਦਿਆਰਥੀਆਂ ਨੇ ਹਿੱਸਾ ਲਿਆ, ਸੈਮੀਨਾਰ ਦੌਰਾਨ ਚੇਅਰਮੈਨ ਅਰਜਨ ਰਹਿਣਾ ਅਤੇ ਸੀ ਈ ਓ ਹੈਪੀ ਨੇ ਸੰਬੋਧਨ ਕਰਦਿਆਂ ਲੈਵੇਂਦਰ ਖੇਤੀ ਦੀਆਂ ਸੰਭਾਵਨਾਵਾਂ ਚੁਨੌਤੀਆਂ ਅਤੇ ਇਸ ਦੇ ਉਦਯੋਗਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਹੈੱਡਮਾਸਟਰ ਅਮਰਿੰਦਰ ਢਿੱਲੋਂ ਤੇ ਪਿ੍ੰਸੀਪਲ ਡਾਈਟ ਡਾਕਟਰ ਸ਼ਿਖਾ ਸ਼ਰਮਾ ਨੇ ਵੀ ਸੰਬੋਧਨ ਕੀਤਾ | ਮੁੱਖ ਮਹਿਮਾਨ ਮਹੰਤ ਰਾਜ ਗਿਰੀ ਕਮਾਹੀ ਦੇਵੀ ਨੇ ਵੀ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ | ਸੈਮੀਨਾਰ ਦੇ ਪ੍ਰਬੰਧਕਾਂ ਲੈਕਚਰਾਰ ਜਗਜੀਤ ਸਿੰਘ ਤੇ ਹਰਦੀਪ ਕੁਮਾਰ ਨੇ ਸੈਮੀਨਾਰ ਦਾ ਸਫਲਤਾ ਪੂਰਵਕ ਸੰਚਾਲਨ ਕਰਦਿਆਂ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ 100 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ ਸੰਤ ਮੀਹਾ ਸਿੰਘ ਸਕੂਲ ਰੰਧਾਵਾ ਦਾ ਨਤੀਜਾ 100 ਫ਼ੀਸਦੀ ਰਿਹਾ
Ad Position 24