01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੰਜਾਬ ਰੋਡਵੇਜ਼ ਰਿਟਾ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 12-04-2026
ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼ ਰਿਟਾ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਸਾਬਕਾ ਜਨਰਲ ਮੈਨੇਜਰ ਅਨਿਲ ਕੁਮਾਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਅਰਦਾਸ ਕੀਤੀ ਗਈ | ਇਸ ਉਪਰੰਤ ਅਵਤਾਰ ਸਿੰਘ ਝਿੰਗੜ ਚੇਅਰਮੈਨ, ਗੁਰਬਖ਼ਸ਼ ਸਿੰਘ ਮਨਕੋਟੀਆ,ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਹਰਜਿੰਦਰ ਸਿੰਘ ਗਿੱਲ ਸੀਨੀਅਰ ਵਾਇਸ ਪ੍ਰਧਾਨ, ਰਜਿੰਦਰ ਸਿੰਘ ਆਜ਼ਾਦ ਕਾਨੂੰਨੀ ਸਲਾਹਕਾਰ ਅਤੇ ਬਲਵਿੰਦਰ ਸਿੰਘ ਗੜ੍ਹਸ਼ੰਕਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 'ਆਪ' ਸਰਕਾਰ ਨੇ ਮੁਲਾਜ਼ਮਾਂ ਪ੍ਰਤੀ ਦੋਗਲੀ ਨੀਤੀ ਅਪਣਾਈ ਹੈ, ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ 'ਚ ਸਰਕਾਰ ਨਾਕਾਮ ਰਹੀ ਹੈ | ਮੁਲਾਜ਼ਮਾਂ-ਪੈਨਸ਼ਨਰਾ ਨੇ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ਵਿਚ ਬਜਟ ਰੱਖ ਕੇ ਬੱਸਾਂ ਪਾਈਆਂ ਜਾਣ, ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿਚ ਲੋਕਾਂ ਨਾਲ ਕੀਤਾ ਵਾਅਦੇ ਪੂਰੇ ਕੀਤੇ ਜਾਣ | ਇਸ ਮੌਕੇ ਪ੍ਰਗਟ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ ਆਜ਼ਾਦ, ਗਿਆਨ ਸਿੰਘ ਭਲੇਠੂ, ਮਹਿੰਦਰ ਕੁਮਾਰ, ਕਮਲਜੀਤ ਮਿਨਹਾਸ, ਰਾਮ ਪ੍ਰਕਾਸ਼, ਹਰਨਾਮ ਦਾਸ, ਬਲਵੀਰ ਸਿੰਘ, ਹਰਮੇਸ਼ ਕੁਮਾਰ, ਕਾਬਲ ਸਿੰਘ, ਬਖ਼ਸ਼ੀਸ਼ ਸਿੰਘ, ਰਤਨ ਸਿੰਘ, ਭਗਵਾਨ ਦਾਸ, ਅਮਰੀਕ ਸਿੰਘ, ਸ਼ਿਵ ਲਾਲ, ਪ੍ਰੀਤਮ ਸਿੰਘ, ਪਰਮਜੀਤ, ਗੁਰਨਾਮ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਹਰਬੰਸ ਲਾਲ, ਬਾਲ ਕਿਸ਼ਨ, ਕਸ਼ਮੀਰ ਸਿੰਘ, ਅਵਿਨਾਸ਼ ਕੁਮਾਰ, ਗੁਰਦੇਵ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ , ਸੁਰਜੀਤ ਸਿੰਘ, ਹਰਜਿੰਦਰ ਸਿੰਘ, ਗੁਰੂ ਦੱਤ, ਅਵਤਾਰ ਸਿੰਘ ਸ਼ੇਰਪੁਰੀ, ਮੱਖਣ ਸਿੰਘ, ਗੁਰਦਿਆਲ ਸਿੰਘ, ਹੁਸਨ ਲਾਲ, ਗੁਰਬਖ਼ਸ਼ ਸਿੰਘ, ਸੰਤੋਖ ਸਿੰਘ ਅਤੇ ਰਾਮ ਤੀਰਥ ਆਦਿ ਹਾਜ਼ਰ ਸਨ | ਅਗਲੀ ਮੀਟਿੰਗ 11 ਮਈ ਨੂੰ ਬੱਸ ਸਟੈਂਡ ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸੀ ਵਰਕਰਾਂ ਨੇ ਕੱਢੀ ਡਾ. ਬੀ.ਆਰ. ਅੰਬੇਡਕਰ ਸਨਮਾਨ ਯਾਤਰਾ ਅਗਲੀ ਖ਼ਬਰ ਬੀ.ਬੀ.ਐਮ.ਬੀ. ਨੇ ਪਿੰਡ ਭੇੜਾ ਵਿਚ 17 ਸੋਲਰ ਐਲ.ਈ.ਡੀ. ਸਟਰੀਟ ਲਾਈਟਾਂ ਲਗਾਈਆਂ
Ad Position 24