01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡਾ. ਤਜਿੰਦਰਪਾਲ ਸਿੰਘ ਨੇ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 12-04-2026
ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਮੌਜੂਦਗੀ ਹੇਠ ਡਾ. ਟੀ. ਪੀ. ਸਿੰਘ ਐੱਮ. ਡੀ (ਪੈਥੋਲਿਜਿਸਟ) ਨੇ ਦਫ਼ਤਰ ਸਿਵਲ ਸਰਜਨ, ਹੁਸ਼ਿਆਰਪੁਰ ਵਿਖੇ ਸਹਾਇਕ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ | | ਇਸ ਮੌਕੇ ਸਟਾਫ਼ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਹ ਅਹੁਦਾ ਉਨ੍ਹਾਂ ਡਾ. ਅਜੈ ਕੁਮਾਰ ਬਸਰਾ ਦੇ ਸਬ ਡਵੀਜ਼ਨਲ ਹਸਪਤਾਲ ਗੜ੍ਹਸ਼ੰਕਰ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਜੁਆਇਨ ਕਰਨ 'ਤੇ ਸੰਭਾਲਿਆ ਹੈ | ਇਸ ਮੌਕੇ ਡਾ. ਟੀ.ਪੀ. ਸਿੰਘ ਨੇ ਕਿਹਾ ਕਿ ਉਹ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਵਿਚ ਕਰਨ ਲਈ ਯੋਗ ਯਤਨ ਕਰਨਗੇ ਤਾਂ ਜੋ ਹਰ ਇਕ ਨਾਗਰਿਕ ਨੂੰ ਸਰਕਾਰੀ ਤੌਰ ਤੇ ਮਿਆਰੀ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ | ਡਾਕਟਰ ਟੀ. ਪੀ. ਸਿੰਘ ਇਸ ਤੋਂ ਪਹਿਲਾ ਸਿਵਲ ਹਸਪਤਾਲ ਗੜ੍ਹਸ਼ੰਕਰ ਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੇਵਾਵਾਂ ਦੇ ਰਹੇ ਸੀ | ਇਸ ਤੋਂ ਪਹਿਲਾਂ ਉਹ ਬਤੌਰ ਬਲੱਡ ਟਰਾਂਸਫੀਯੂਜ਼ਨ ਅਫ਼ਸਰ ਵਜੋਂ ਵੀ ਸਿਵਲ ਹਸਪਤਾਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ | ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਜਤਿੰਦਰ ਭਾਟੀਆ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੈ ਬਸਰਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ, ਪੀ. ਏ. ਟੂ. ਸਿਵਲ ਸਰਜਨ ਸਤਪਾਲ ਤੇ ਸਟੇਨੋ ਆਸ਼ਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸੀਪਰੀਆਂ ਵਿਖੇ 5 ਪਰਿਵਾਰ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਨੇ ਇਨਾਮ ਵੰਡ ਸਮਾਗਮ ਕਰਵਾਇਆ
Ad Position 24