01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡਾ. ਬਾਵਾ ਸਿੰਘ ਵਲੋਂ ਕੰਨਿਆ ਵਿਦਿਆਲਿਆ ਸਕੂਲ ਲਈ 11 ਹਜ਼ਾਰ ਦਾ ਯੋਗਦਾਨ

Ad Position 21
No active advertisement
ਅਜੀਤ ਡੈਸਕ 12-04-2026
ਗੜ੍ਹਸ਼ੰਕਰ, 11 ਅਪ੍ਰੈਲ (ਧਾਲੀਵਾਲ)-ਡਾ. ਬਾਵਾ ਸਿੰਘ ਯੂ. ਐੱਸ. ਏ. ਵਲੋਂ ਕੰਨਿਆ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਦੀ ਬਿਹਤਰੀ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਦਾ ਯੋਗਦਾਨ ਪਾਇਆ ਗਿਆ ਹੈ | ਡਾ. ਬਾਵਾ ਸਿੰਘ ਦੇ ਇਸ ਮਾਇਕ ਯੋਗਦਾਨ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਿਨਾਸ਼ ਸ਼ਰਮਾ, ਮੈਨੇਜਿੰਗ ਕਮੇਟੀ ਮੈਂਬਰਾਂ, ਸਟਾਫ਼ ਅਤੇ ਵਿਦਿਆਰਥਣਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਪੰਡਿਤ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਡਾ. ਬਾਵਾ ਸਿੰਘ ਤੇ ਹੋਰ ਦਾਨੀਆਂ ਵੱਲੋਂ ਦਿੱਤਾ ਜਾ ਰਿਹਾ ਮਾਇਕ ਯੋਗਦਾਨ ਸਕੂਲ ਦੇ ਬੱਚਿਆਂ ਲਈ ਵਰਦਾਨ ਤੋਂ ਘੱਟ ਨਹੀਂ | ਉਨ੍ਹਾਂ ਡਾ. ਬਾਵਾ ਸਿੰਘ ਦੇ ਯੋਗਦਾਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਤੇ ਸਕੂਲ ਦੀ ਬਿਹਤਰੀ ਲਈ ਯਤਨ ਜਾਰੀ ਰੱਖਣ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਸਕੂਲ ਵਲੋਂ ਨਵੇਂ ਵਿੱਦਿਅਕ ਸੈਸ਼ਨ ਲਈ ਪ੍ਰਾਸਪੈਕਟਸ ਜਾਰੀ ਅਗਲੀ ਖ਼ਬਰ ਪਿੰਡ ਸੀਪਰੀਆਂ ਵਿਖੇ 5 ਪਰਿਵਾਰ ਭਾਜਪਾ 'ਚ ਸ਼ਾਮਿਲ
Ad Position 24