ਗੜ੍ਹਸ਼ੰਕਰ, 11 ਅਪ੍ਰੈਲ (ਧਾਲੀਵਾਲ)-ਭਗਵਾਨ ਸ੍ਰੀ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜਨਮ ਉਤਸਵ ਸਬੰਧੀ ਸਮਾਗਮ 19 ਅਪ੍ਰੈਲ ਦਿਨ ਐਤਵਾਰ ਨੂੰ ਪਰਸ਼ੂਰਾਮ ਭਵਨ ਗੜ੍ਹਸ਼ੰਕਰ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਬ੍ਰਾਹਮਣ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਠੇਕੇਦਾਰ ਕੁਲਭੂਸ਼ਨ ਸ਼ੋਰੀ ਨੇ ਦੱਸਿਆ ਕਿ ਬ੍ਰਾਹਮਣ ਸਭਾ ਗੜ੍ਹਸ਼ੰਕਰ ਦੇ ਸਮੂਹ ਮੈਂਬਰਾਂ ਤੇ ਪਰਸ਼ੂ ਰਾਮ ਸੈਨਾ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਸਵੇਰੇ 9 ਵਜੇ ਅਚਾਰੀਆ ਅਸ਼ੀਸ਼ ਵਸ਼ਿਸ਼ਟ ਦੀ ਅਗਵਾਈ ਹੇਠ ਹਵਨ ਯੱਗ ਕਰਵਾਇਆ ਜਾਵੇਗਾ | ਉਸ ਉਪਰੰਤ ਝੰਡੇ ਦੀ ਰਸਮ ਨਿਭਾਈ ਜਾਵੇਗੀ ਅਤੇ ਬਾਅਦ ਵਿਚ ਕੰਜਕ ਪੂਜਨ ਕਰਕੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ | ਠੇਕੇਦਾਰ ਕੁਲਭੂਸ਼ਨ ਸ਼ੋਰੀ ਨੇ ਸੰਗਤਾਂ ਨੂੰ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ |