05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਘਰ ਖੜੇ੍ਹ ਟਿੱਪਰ ਦੇ ਆਨਲਾਈਨ 15000 ਦੇ ਕੱਟੇ 3 ਚਲਾਨ

Ad Position 21
No active advertisement
ਅਜੀਤ ਡੈਸਕ 13-04-2026
ਮਾਹਿਲਪੁਰ, 12 ਅਪੈ੍ਰਲ (ਰਜਿੰਦਰ ਸਿੰਘ)-ਪਿੰਡ ਹਵੇਲੀ ਵਿਖੇ ਪਿਛਲੇ 3-4 ਮਹੀਨੇ ਤੋਂ ਘਰ ਖੜ੍ਹੇ ਟਿੱਪਰ ਦੇ ਆਨਲਾਈਨ ਚਲਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਗੁਰਿੰਦਰਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਵੇਲੀ ਨੇ ਦੱਸਿਆ ਕਿ ਉਹ ਟਰੱਕ ਚਲਾਉਣ ਦਾ ਕੰਮ ਕਰਦਾ ਹੈ | ਉਨ੍ਹਾਂ ਦੱਸਿਆ ਕਿ ਮੇਰੇ ਟਿੱਪਰ ਦਾ ਨੰਬਰ (ਪੀ.ਬੀ 07 ਸੀ.ਐਲ-0253) ਜੋ ਕਿ ਪਿਛਲੇ 3-4 ਮਹੀਨੇ ਤੋਂ ਕੰਮ ਬੰਦ ਹੋਣ ਮੇਰੇ ਘਰ ਵਿਚ ਖੜ੍ਹਾ ਹੈ, ਜਿਸ ਦੀ ਸਾਰੀ ਰਿਕਾਰਡਿੰਗ ਮੇਰੇ ਘਰ 'ਚ ਲੱਗੇ ਕੈਮਰੇ 'ਚ ਕੈਦ ਹੈ | ਉਨ੍ਹਾਂ ਦੱਸਿਆ ਕਿ ਮੇਰੇ ਮੋਬਾਈਲ ਫ਼ੋਨ 'ਤੇ ਮੈਸਜ਼ ਆਉਣ 'ਤੇ ਪਤਾ ਲੱਗਾ ਹੈ ਕਿ 30 ਮਾਰਚ ਨੂੰ 3000 ਰੁਪਏ, 5 ਅਪ੍ਰੈਲ ਨੂੰ 6000 ਰੁਪਏ ਅਤੇ 10 ਅਪ੍ਰੈਲ ਨੂੰ 6000 ਰੁਪਏ ਦੇ ਮੇਰੇ ਟਰੱਕ ਦੇ ਤਿੰਨ ਚਲਾਨ (ਟਿੱਪਰ ਦੇ ਰਜਿਸਟੇ੍ਰਸ਼ਨ ਨਾ ਹੋਣ ਸਬੰਧੀ ) ਹੋ ਚੁੱਕੇ ਹਨ ਤੇ ਮੈਨੂੰ ਸ਼ੱਕ ਹੈ ਕਿ ਕੋਈ ਨਾਮਾਲੂਮ ਵਿਅਕਤੀ ਆਪਣੇ ਵਹੀਕਲ 'ਤੇ ਮੇਰੇ ਟਰੱਕ ਦਾ ਨੰਬਰ (ਪੀ.ਬੀ. 07 ਸੀ.ਐਲ-0253) ਲਗਾ ਕੇ ਚਲਾ ਰਿਹਾ ਹੈ ਅਤੇ ਉਸ ਦੇ ਚਲਾਨ ਕਾਂਗੜਾ ਸ਼ਹਿਰ ਹਿਮਾਚਲ ਪ੍ਰਦੇਸ ਦੇ ਹਨ | ਉਨ੍ਹਾਂ ਦੱਸਿਆ ਕਿ ਮੈ ਅਤੇ ਮੇਰਾ ਪਰਿਵਾਰ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਹੋ ਰਹੇ ਹਾਂ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮਾਹਿਲਪੁਰ ਵਿਖੇ ਸ਼ਿਕਾਇਤ ਦੇਣ ਗਿਆ ਸੀ ਤਾਂ ਨੇ ਮੈਨੂੰ ਕਾਂਗੜਾ (ਹਿਮਾਚਲ ਪ੍ਰਦੇਸ਼) ਵਿਖੇ ਦਰਖਾਸਤ ਦੇਣ ਲਈ ਕਿਹਾ | ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਟਿੱਪਰ ਦੀ ਰਜਿਸਟੇ੍ਰਸ਼ਨ ਪੰਜਾਬ ਅਧੀਨ ਹੈ, ਇਸ ਉਕਤ ਅਣਪਛਾਤੇ ਵਿਅਕਤੀ ਦੀ ਭਾਲ ਕਰੇ |
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਖੋਖਰ ਵਿਖੇ ਕਣਕ ਦੀ ਆਮਦ ਸ਼ੁਰੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ
Ad Position 24
No active advertisement