03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਚੇਲਾ-ਮੁਖਸ਼ੂਸਪੁਰ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 13-04-2026
ਕੋਟਫ਼ਤੂਹੀ, 12 ਅਪ੍ਰੈਲ (ਅਟਵਾਲ)-ਨਜ਼ਦੀਕੀ ਪਿੰਡ ਚੇਲਾ-ਮੁਖਸਸ਼ਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ. ਕਾਮ. ਭਾਗ ਦੂਸਰੇ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਜੀਤ ਸਿੰਘ ਪਰਮਾਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਇਸ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸਰੂਪ ਰਾਣੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ. ਕਾਮ. ਭਾਗ ਦੂਸਰੇ ਦੇ ਨਤੀਜੇ 'ਚੋਂ ਕਾਲਜ ਦੀ ਵਿਦਿਆਰਥਣ ਜਸਮਨ ਗਿੱਲ ਨੇ 7.92 ਐੱਸ. ਜੀ. ਪੀ. ਏ ਹਾਸਲ ਕਰ ਕੇ ਪਹਿਲਾ, ਸੁਮਨਪ੍ਰੀਤ ਕੌਰ ਨੇ 7.46 ਐੱਸ. ਜੀ. ਪੀ. ਏ ਹਾਸਲ ਕਰ ਕੇ ਦੂਸਰਾ, ਆਂਚਲ ਸ਼ਰਮਾ ਅਤੇ ਜਸ਼ਨਦੀਪ ਕੌਰ ਨੇ 7.29 ਐੱਸ. ਜੀ. ਪੀ. ਏ ਹਾਸਲ ਕਰ ਕੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਤੇ ਕਾਰਜਕਾਰੀ ਪਿ੍ੰਸੀਪਲ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਸਖ਼ਤ ਮਿਹਨਤ ਕਰਨ ਸਿੱਖਿਆ ਦੇ ਖੇਤਰ 'ਚ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਆ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸੀ. ਐੱਚ. ਸੀ. ਬੁੱਢਾਬੜ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ <br/>
Ad Position 24
No active advertisement