ਦਸੂਹਾ, 13 ਅਪ੍ਰੈਲ (ਕੌਸ਼ਲ)-ਹਲਕਾ ਵਿਧਾਇਕ ਘੁੰਮਣ ਵਲੋਂ ਪਿੰਡ ਸੰਸਾਰਪੁਰ ਦੇ ਖੇਡ ਪਾਰਕ ਦਾ ਉਦਘਾਟਨ ਕੀਤਾ ਗਿਆ | ਕੰਢੀ ਇਲਾਕੇ ਦੇ ਪਿੰਡ ਸੰਸਾਰਪੁਰ ਵਿਚ ਪਿਛਲੇ ਦਿਨ ਹੀ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਹਲਕੇ ਦਾ 16ਵਾਂ ਖੇਡ ਸਟੇਡੀਅਮ ਤਿਆਰ ਕਰਕੇ ਪਿੰਡ ਵਾਸੀਆਂ ਦੇ ਹਵਾਲੇ ਕੀਤਾ ਗਿਆ | ਇਸ ਮੌਕੇ ਦੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੰਢੀ ਇਲਾਕੇ ਦੇ ਲਗਭਗ ਸਾਰੇ ਹੀ ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਹੈ, ਜਿਸ ਕਰਕੇ ਸਰਕਾਰ ਵਲੋਂ ਵੱਖ-ਵੱਖ ਪਿੰਡਾਂ ਵਿਚ ਨਵੇਂ ਖੇਡ ਪਾਰਕ ਬਣਾਏ ਜਾ ਰਹੇ ਹਨ | ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਇਸ ਮੌਕੇ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਦਸੂਹਾ ਹਲਕੇ ਵਿਚ ਲਗਪਗ 60 ਖੇਡ ਪਾਰਕ ਹੋਰ ਨਵੇਂ ਬਣਾਏ ਜਾਣਗੇ ਤਾਂ ਜੋ ਸਾਡੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ ਬੱਚਿਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇਗਾ | ਇਸ ਮੌਕੇ ਇਲਾਕੇ ਦੇ ਬੁੱਧੀਜੀਵੀ ਮਾਸਟਰ ਸੁਰਜੀਤ ਸਿੰਘ ਵੱਲੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ | ਉਨ੍ਹਾਂ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ | ਹਲਕਾ ਵਿਧਾਇਕ ਘੁੰਮਣ ਦੇ ਕੰਮਾਂ ਤੋਂ ਖ਼ੁਸ਼ ਹੋ ਕੇ ਪਿੰਡ ਸੰਸਾਰਪੁਰ ਦੀ ਸਾਰੀ ਪੰਚਾਇਤ ਨੇ ਆਮ ਆਦਮੀ ਪਾਰਟੀ ਦਾ ਪੱਲਾ ਵੀ ਫੜਿਆ | ਇਸ ਮੌਕੇ ਉਨ੍ਹਾਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਪਿੰਡ ਸੰਸਾਰਪੁਰ ਦੇ ਸਰਪੰਚ ਸ਼ਾਰਦਾ ਦੇਵੀ ਉਨ੍ਹਾਂ ਦੇ ਪਤੀ ਬਲਵਿੰਦਰ ਸ਼ਾਹ ਪੰਚ ਪਰਮਜੀਤ ਸਿੰਘ ਪੰਚ ਤਰਸੇਮ ਸਿੰਘ, ਪੰਚ ਸੰਜੀਵ ਕੁਮਾਰ, ਪੰਜ ਸਵਿਤਾ ਚੌਧਰੀ, ਨੀਲਮ ਕੁਮਾਰੀ, ਤੇਜ਼ ਕੌਰ, ਤਰਸੇਮ ਸਿੰਘ ਠੇਕੇਦਾਰ, ਪਰਮਜੀਤ, ਹਰਭਜਨ ਸਿੰਘ, ਪੰਚ ਸੰਸਾਰ ਸਿੰਘ, ਰਜੀਵ ਕੁਮਾਰ ਫ਼ੌਜੀ, ਸੂਬੇਦਾਰ ਉਂਕਾਰ ਸਿੰਘ, ਗੁਰਦੀਪ ਸਿੰਘ ਦੀਪਾ, ਸੂਬੇਦਾਰ ਸੰਜੀਵ ਕੁਮਾਰ, ਕੈਪਟਨ ਗੁਰਦਿਆਲ ਸਿੰਘ, ਕੈਪਟਨ ਕਲੀਆ ਰਾਮ, ਪ੍ਰੀਤਮ ਸਿੰਘ, ਮਨੋਰ ਲਾਲ, ਅਵਤਾਰ ਸਿੰਘ, ਵਿਜੇ ਕੁਮਾਰ ਤੇ ਹੋਰ ਹਾਜ਼ਰ ਸਨ |