ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਮਹਿੰਦਰ ਪਾਲ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ 10 ਮਈ ਦਿਨ ਐਤਵਾਰ ਨੂੰ ਸਥਾਨਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਂਕ 'ਚ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਧੀਮਾਨ ਨੇ ਦੱਸਿਆ ਕਿ ਸਰਪ੍ਰਸਤ ਸੰਤ ਰਣਜੀਤ ਸਿੰਘ ਦੀ ਅਗਵਾਈ 'ਚ ਹੋਣ ਵਾਲੇ ਇਸ ਸਮਾਗਮ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਤਰਸੇਮ ਸਿੰਘ ਕੋਮਲ ਸ਼ਾਹਕੋਟ ਵਾਲਿਆਂ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ ਜਾਵੇਗਾ | ਇਸ ਤੋਂ ਇਲਾਵਾ ਸਮਾਗਮ 'ਚ ਵੱਖ-ਵੱਖ ਆਗੂ ਆਪਣੇ ਵਿਚਾਰ ਪੇਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਸਮਾਗਮ ਸਬੰਧੀ ਤਿਆਰੀਆਂ ਜਾਰੀ ਹਨ | ਇਸ ਮੌਕੇ ਦਲੀਪ ਸਿੰਘ ਮਲਹੋਤਰਾ ਕਾਰਜਕਾਰੀ ਪ੍ਰਧਾਨ, ਤਲਵਿੰਦਰ ਸਿੰਘ ਸੀਹਰਾ, ਜਸਵਿੰਦਰ ਸਿੰਘ ਕਲਸੀ, ਛੱਜਾ ਸਿੰਘ ਧੀਮਾਨ, ਗੁਰਦੇਵ ਸਿੰਘ ਬਾਂਸਲ, ਹਰਜੀਤ ਸਿੰਘ ਮਠਾਰੂ, ਕੁਲਦੀਪ ਸਿੰਘ, ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਸ਼ੋ੍ਰਮਣੀ ਅਕਾਲੀ ਦਲ (ਬ), ਸਤਵੰਤ ਸਿੰਘ ਸਿਆਣ ਜ਼ਿਲ੍ਹਾ ਕੋਆਰਡੀਨੇਟਰ 'ਆਪ', ਪਰਮਜੀਤ ਸਿੰਘ ਕਲਿਆਣ, ਰਵਿੰਦਰ ਸਿੰਘ ਚੱਢਾ, ਮਲਕੀਤ ਸਿੰਘ ਮਰਵਾਹਾ, ਸੁਖਵਿੰਦਰ ਸਿੰਘ ਕਲਸੀ, ਬਿਕਰਮਜੀਤ ਸਿੰਘ ਕਲਸੀ, ਦਿਲਪ੍ਰੀਤ ਸਿੰਘ ਬਾਂਸਲ, ਸੁਖਵਿੰਦਰ ਸਿੰਘ, ਗੁਰਮਿੰਦਰ ਕੌਰ, ਮਨਜੀਤ ਕੌਰ ਪਨੇਸਰ, ਗੁਰਵਿੰਦਰ ਸਿੰਘ ਗੋਲਡੀ, ਆਰ.ਪੀ. ਧੀਮਾਨ, ਜਸਵਿੰਦਰ ਸਿੰਘ ਧੀਮਾਨ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ |