22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਲੜਕੀ ਨੂੰ ਹਿਪਨੋਟਾਈਜ਼ ਕਰਕੇ ਸੋਨੇ ਦੀ ਚੇਨ ਤੇ 17 ਹਜ਼ਾਰ ਦੀ ਨਕਦੀ ਠੱਗੀ

Ad Position 21
No active advertisement
ਅਜੀਤ ਡੈਸਕ 14-04-2026
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ)-ਅਕਸਰ ਹੀ ਠੱਗਾਂ ਵਲੋਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਠੱਗਣ ਦੇ ਮਾਮਲੇ ਸਾਹਮਣੇ ਆਉਂਦੇ ਹਨ | ਅਜਿਹਾ ਹੀ ਇਕ ਮਾਮਲਾ ਪਿੰਡ ਨੰਦਨ ਤੋਂ ਸਾਹਮਣੇ ਆਇਆ, ਜਿੱਥੇ ਇਕ ਲੜਕੀ ਨੂੰ ਠੱਗਾਂ ਵਲੋਂ ਹਿਪਨੋਟਾਈਜ਼ ਕਰਕੇ ਸੋਨੇ ਦੀ ਚੇਨੀ ਅਤੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਈ ਲੜਕੀ ਇਸ਼ਮੀਤ ਕੌਰ ਨੇ ਦੱਸਿਆ ਕਿ ਉਹ ਘਰ 'ਚ ਜਦੋਂ ਇਕੱਲੀ ਸੀ ਤਾਂ ਇਸ ਦੌਰਾਨ ਪਿੰਡ 'ਚ ਪੁਰਾਣੇ ਕਪੜੇ ਦਾਨ ਕੀਤੇ ਜਾਣ ਸਬੰਧੀ ਅਨਾਉਂਸਮੈਂਟ ਹੋਈ | ਉਸ ਨੇ ਦੱਸਿਆ ਕਿ ਇਸ ਤੋਂ ਬਾਅਦ 2 ਅਣਪਛਾਤੇ ਘਰ 'ਚ ਆਏ ਅਤੇ ਉਨ੍ਹਾਂ ਉਸ ਨੂੰ ਹਿਪਨੋਟਾਈਜ਼ ਕਰਕੇ ਉਸ ਕੋਲੋਂ ਪਹਿਲਾਂ 100 ਰੁਪਏ ਲਏ ਅਤੇ ਬਾਅਦ 'ਚ 17000 ਰੁਪਏ ਦੀ ਨਕਦੀ ਤੇ ਇਕ ਸੋਨੇ ਦੀ ਚੇਨੀ ਠੱਗ ਲਈ ਤੇ ਫ਼ਰਾਰ ਹੋ ਗਏ | ਇਸ ਮੌਕੇ ਲੜਕੀ ਦੇ ਦਾਦਾ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨੇ ਫ਼ੋਨ 'ਤੇ ਉਸ ਨੂੰ ਦੱਸਿਆ ਤਾਂ ਉਹ ਤੁਰੰਤ ਘਰ ਪਹੁੰਚਿਆ | ਉਨ੍ਹਾਂ ਦੱਸਿਆ ਕਿ ਠੱਗਾਂ ਨੇ ਉਸ ਦੀ ਪੋਤੀ ਨੂੰ ਹਿਪਨੋਟਾਈਜ਼ ਕਰਕੇ ਉਕਤ ਠੱਗੀ ਮਾਰੀ ਹੈ | ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਸਬੰਧਿਤ ਥਾਣੇ 'ਚ ਸ਼ਿਕਾਇਤ ਦੇ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਬਰਸਾਤ ਕਾਰਨ ਨੁਕਸਾਨੀ ਫ਼ਸਲਾਂ ਦਾ ਮੁਆਵਜ਼ਾ ਬਿਨਾਂ ਦੇਰੀ ਜਾਰੀ ਕਰੇ ਸਰਕਾਰ– ਐਡ. ਸਿੱਧੂ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਆਮ ਆਦਮੀ ਕਲੀਨਿਕ ਅਜਨੋਹਾ ਤੇ ਫ਼ੁਗਲਾਣਾ ਦੀ ਅਚਨਚੇਤ ਚੈਕਿੰਗ
Ad Position 24