13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਿਧਾਇਕ ਘੁੰਮਣ ਨੇ ਰਾਮ ਲੀਲ੍ਹਾ ਸਟੇਜ ਦਾ ਨੀਂਹ ਪੱਥਰ ਰੱਖਿਆ <br/>

Ad Position 21
No active advertisement
ਅਜੀਤ ਡੈਸਕ 15-04-2026
ਤਲਵਾੜਾ, 14 ਅਪ੍ਰੈਲ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਪਿਛਲੇ ਦਿਨੀਂ ਤਲਵਾੜਾ ਦੇ ਖੋਖਾ ਮਾਰਕੀਟ ਵਿਖੇ ਸਰੀ ਰਾਮ ਲੀਲ੍ਹਾ ਸਟੇਜ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ | ਐਡ. ਘੁੰਮਣ ਨੇ ਕਿਹਾ ਕਿ ਇਹ ਸਟੇਜ ਨਗਰ ਪੰਚਾਇਤ ਤਲਵਾੜਾ ਵਲੋਂ 4 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਤਲਵਾੜਾ ਦੇ ਸਾਰੇ ਹੀ ਵਾਰਡਾਂ ਦਾ ਸਰਵਪੱਖੀ ਵਿਕਾਸ ਪ੍ਰਧਾਨ ਹਰਸ਼ ਕੁਮਾਰ ਆਸੂ ਅਰੋੜਾ ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਰਾਮ ਲੀਲ•ਾ ਕਮੇਟੀ ਸ੍ਰੀ ਹਰਸ਼ ਕੁਮਾਰ ਆਸ਼ੂ ਅਰੋੜਾ ਪ੍ਰਧਾਨ ਗਰ ਪੰਚਾਇਤ ਤਲਵਾੜਾ, ਡਾਇਰੈਕਟਰ ਜੀਵਨ ਪੂਰੀ, ਸੋਨੂੰ, ਰੋਹਿਤ ਪੂਰੀ, ਸਨੀ ਮਨਚੰਦਾ, ਸੁਰਿੰਦਰ ਪੁਰੀ, ਅਮਿਤ ਪਾਠਕ, ਜਾਗਰਣ ਕਮੇਟੀ ਪ੍ਰਧਾਨ ਪਿੰਕਾ ਆਦਿ ਤੋਂ ਇਲਾਵਾ ਨਗਰ ਪੰਚਾਇਤ ਤਲਵਾੜਾ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ 'ਚ ਤਲਵਾੜਾ ਖੇਤਰ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਧਿਕਾਰੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ <br/> ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/>
Ad Position 24